ਚੰਡੀਗੜ੍ਹ, 01 ਅਕਤੂਬਰ 2026: IND ਬਨਾਮ WI T20: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੈਸਟਇੰਡੀਜ਼ ਸੀਰੀਜ਼ ਲਈ ਵਨਡੇ ਅਤੇ ਟੀ20 ਟੀਮ ‘ਚ ਬਦਲਾਅ ਕੀਤੇ ਹਨ। ਪ੍ਰਸਿਧ ਕ੍ਰਿਸ਼ਨਾ ਨੂੰ ਸੱਟ ਕਾਰਨ ਤੀਜੇ ਵਨਡੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਵਾਸ਼ਿੰਗਟਨ ਸੁੰਦਰ ਨੂੰ ਟੀ20 ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ।
ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਵੈਸਟਇੰਡੀਜ਼ ਵਿਰੁੱਧ ਤੀਜੇ ਅਤੇ ਆਖਰੀ ਵਨਡੇ ਲਈ ਜ਼ਖਮੀ ਪ੍ਰਸਿਧ ਕ੍ਰਿਸ਼ਨਾ ਦੀ ਜਗ੍ਹਾ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅਨੁਸਾਰ, ਪ੍ਰਸਿਧ ਨੂੰ ਬਾਹਰ ਕਰਨ ਦਾ ਕਾਰਨ ਉਸਦੀ ਖੱਬੀ ਲੱਤ ‘ਚ ਹੈਮਸਟ੍ਰਿੰਗ ਦੀ ਸੱਟ ਹੈ। ਪ੍ਰਸਿਧ ਨੂੰ ਗੁਹਾਟੀ ‘ਚ ਦੂਜੇ ਵਨਡੇ ਦੌਰਾਨ ਸੱਟ ਲੱਗੀ ਸੀ ਅਤੇ ਉਹ ਸਿਰਫ਼ ਪੰਜ ਓਵਰ ਗੇਂਦਬਾਜ਼ੀ ਕਰ ਸਕਿਆ ਸੀ।
ਵਾਸ਼ਿੰਗਟਨ ਸੁੰਦਰ ਨੂੰ ਕਿਉਂ ਬਾਹਰ ਕੀਤਾ ?
ਦੂਜੇ ਪਾਸੇ, ਰਾਸ਼ਟਰੀ ਚੋਣਕਾਰਾਂ ਨੇ ਵੈਸਟਇੰਡੀਜ਼ ਵਿਰੁੱਧ ਆਉਣ ਵਾਲੀ ਪੰਜ ਮੈਚਾਂ ਦੀ T20 ਸੀਰੀਜ਼ ਤੋਂ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਨਿਊਜ਼ੀਲੈਂਡ ਵਿਰੁੱਧ ਆਉਣ ਵਾਲੇ ਟੈਸਟ ਦੌਰੇ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ ਤਾਂ ਜੋ ਸੁੰਦਰ ਲਾਲ-ਬਾਲ ਕ੍ਰਿਕਟ ਦੀ ਤਿਆਰੀ ਕਰ ਸਕੇ। ਨਮਨ ਧੀਰ ਨੂੰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਟੀ-20 ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਟੀ-20 ਟੀਮ: ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ (ਉਪ-ਕਪਤਾਨ), ਸ਼ਿਵਮ ਦੂਬੇ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਨਿਤੀਸ਼ ਕੁਮਾਰ ਰੈਡੀ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਮਯੰਕ ਯਾਦਵ, ਨਮਨ ਧੀਰ।
Read More: IND ਬਨਾਮ SL: ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਦਾ ਭਾਰਤੀ ਟੀਮ ‘ਚ ਡੈਬਿਊ




