IND ਬਨਾਮ NZ Test

IND ਬਨਾਮ NZ Test: ਨਿਊਜ਼ੀਲੈਂਡ ਦੇ ਮਿਸ਼ੇਲ ਸੈਂਟਨਰ ਭਾਰਤ ਖ਼ਿਲਾਫ ਟੈਸਟ ਸੀਰੀਜ਼ ਤੋਂ ਬਾਹਰ

ਸਪੋਰਟਸ, 17 ਨਵੰਬਰ, 2026: Mitchell Santner ruled out: ਨਿਊਜ਼ੀਲੈਂਡ ਨੂੰ ਭਾਰਤ ਖ਼ਿਲਾਫ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਝਟਕਾ ਲੱਗਾ ਹੈ। ਨਿਊਜ਼ੀਲੈਂਡ ਦੇ ਵਨਡੇ ਕਪਤਾਨ ਅਤੇ ਤਜਰਬੇਕਾਰ ਸਪਿਨ-ਬਾਲਿੰਗ ਆਲਰਾਊਂਡਰ, ਮਿਸ਼ੇਲ ਸੈਂਟਨਰ, ਸੱਜੇ ਹੱਥ ‘ਚ ਫ੍ਰੈਕਚਰ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ।

ਐਤਵਾਰ ਨੂੰ ਭਾਰਤ ਵਿਰੁੱਧ ਪੰਜਵੇਂ ਅਤੇ ਆਖਰੀ ਵਨਡੇ ਮੈਚ ‘ਚ ਬੱਲੇਬਾਜ਼ੀ ਕਰਦੇ ਸਮੇਂ ਸੈਂਟਨਰ ਦੇ ਹੱਥ ‘ਚ ਸੱਟ ਲੱਗ ਗਈ ਸੀ। ਬਾਅਦ ‘ਚ ਕੀਤੇ ਗਏ ਸਕੈਨ ‘ਚ ਫ੍ਰੈਕਚਰ ਦੀ ਪੁਸ਼ਟੀ ਹੋਈ, ਨਿਊਜ਼ੀਲੈਂਡ ਕ੍ਰਿਕਟ ਨੇ ਇੱਕ ਮੀਡੀਆ ਰਿਲੀਜ਼ ‘ਚ ਐਲਾਨ ਕੀਤਾ।

ਸੈਂਟਨਰ ਦੇ ਬਾਹਰ ਹੋਣ ਤੋਂ ਬਾਅਦ, ਸੈਂਟਰਲ ਡਿਸਟ੍ਰਿਕਟਸ ਸਪਿਨ-ਬਾਲਿੰਗ ਆਲਰਾਊਂਡਰ ਡੀਨ ਫੌਕਸਕ੍ਰਾਫਟ ਨੂੰ ਟੌਮ ਲੈਥਮ ਦੀ ਕਪਤਾਨੀ ਵਾਲੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਫੌਕਸਕ੍ਰਾਫਟ ਨੇ ਮਈ ‘ਚ ਆਇਰਲੈਂਡ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣੀ ਪਹਿਲੀ ਟੈਸਟ ਪਾਰੀ ‘ਚ 98 ਦੌੜਾਂ ਬਣਾਈਆਂ, ਆਪਣੀ 129 ਗੇਂਦਾਂ ਦੀ ਪਾਰੀ ‘ਚ ਛੇ ਚੌਕੇ ਅਤੇ ਇੱਕ ਛੱਕਾ ਲਗਾਇਆ। ਉਸਦੀ ਬੱਲੇਬਾਜ਼ੀ ਔਸਤ 98 ਸੀ ਅਤੇ ਸਟ੍ਰਾਈਕ ਰੇਟ 75.96 ਸੀ।

ਨਿਊਜ਼ੀਲੈਂਡ ਕ੍ਰਿਕਟ ਦੇ ਮੁਤਾਬਕ, ਸੈਂਟਨਰ ਦੀ ਮੈਦਾਨ ‘ਚ ਵਾਪਸੀ ਲਈ ਇੱਕ ਸਮਾਂ-ਸੀਮਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਭਾਰਤ ਖ਼ਿਲਾਫ ਟੈਸਟ ਸੀਰੀਜ਼ ਤੋਂ ਬਾਅਦ, ਨਿਊਜ਼ੀਲੈਂਡ ਆਸਟ੍ਰੇਲੀਆ ਖ਼ਿਲਾਫ ਟੈਸਟ ਸੀਰੀਜ਼ ਖੇਡੇਗਾ। ਬੋਰਡ ਆਸਟ੍ਰੇਲੀਆ ਸੀਰੀਜ਼ ਲਈ ਸੈਂਟਨਰ ਦੀ ਉਪਲਬੱਧਤਾ ਬਾਰੇ ਬਾਅਦ ‘ਚ ਅਪਡੇਟ ਪ੍ਰਦਾਨ ਕਰੇਗਾ।

ਚਾਰ ਤੇਜ਼ ਗੇਂਦਬਾਜ਼ਾਂ ਨਾਲ ਖੇਡੇਗੀ ਭਾਰਤੀ ਟੀਮ

ਨਿਊਜ਼ੀਲੈਂਡ ਦੌਰੇ ‘ਤੇ ਭਾਰਤੀ ਟੀਮ ਵੈਲਿੰਗਟਨ ਟੈਸਟ ‘ਚ ਚਾਰ ਤੇਜ਼ ਗੇਂਦਬਾਜ਼ਾਂ ਨੂੰ ਮੈਦਾਨ ‘ਚ ਉਤਾਰੇਗੀ। ਕਪਤਾਨ ਸ਼ੁਭਮਨ ਗਿੱਲ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗਿੱਲ ਨੇ ਰਿਸ਼ਭ ਪੰਤ ਦੀ ਭਾਗੀਦਾਰੀ ਦੀ ਵੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, “ਟੀਮ ਪ੍ਰਬੰਧਨ ਨੂੰ ਪੰਤ ਬਾਰੇ ਕੋਈ ਸ਼ੱਕ ਨਹੀਂ ਹੈ।”

ਜਸਪ੍ਰੀਤ ਬੁਮਰਾਹ ਇਸ ਮੈਚ ‘ਚ ਲਗਭੱਗ ਇੱਕ ਸਾਲ ਬਾਅਦ ਟੈਸਟ ਕ੍ਰਿਕਟ ‘ਚ ਵਾਪਸੀ ਕਰਨਗੇ। ਬੁਮਰਾਹ ਨੇ ਆਖਰੀ ਵਾਰ 22 ਨਵੰਬਰ, 2025 ਨੂੰ ਗੁਹਾਟੀ ‘ਚ ਦੱਖਣੀ ਅਫਰੀਕਾ ਖ਼ਿਲਾਫ ਟੈਸਟ ਖੇਡਿਆ ਸੀ।

Read More: ਭਾਰਤ ਅਗਲੇ 5 ਸਾਲਾਂ ‘ਚ 2 ਵੱਡੇ ICC ਕ੍ਰਿਕਟ ਟੂਰਨਾਮੈਂਟਾਂ ਦੀ ਕਰੇਗਾ ਮੇਜ਼ਬਾਨੀ

ਵਿਦੇਸ਼

Scroll to Top