ਸਪੋਰਟਸ, 22 ਅਕਤੂਬਰ 2026: IND ਬਨਾਮ NZ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਵੀਰਵਾਰ, 22 ਅਕਤੂਬਰ ਨੂੰ ਦੁਪਹਿਰ 12:30 ਵਜੇ IST ‘ਤੇ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਮੈਚ ਨੂੰ ਜਿੱਤਣ ਅਤੇ ਸੀਰੀਜ਼ ਨੂੰ ਚੰਗੀ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕਰੇਗੀ, ਪਰ ਕੀ ਇਹ ਆਸਾਨ ਹੋਵੇਗਾ, ਕਿਉਂਕਿ ਕੀਵੀ ਕਿਸੇ ਵੀ ਤਰ੍ਹਾਂ ਕਮਜ਼ੋਰ ਨਹੀਂ ਹਨ?
ਮਾਰਕ ਚੈਪਮੈਨ ਅਤੇ ਰਚਿਨ ਰਵਿੰਦਰ ਇਸ ਟੀ-20 ਸੀਰੀਜ਼ ‘ਚ ਕੀਵੀਜ਼ ਲਈ ਨਹੀਂ ਖੇਡਣਗੇ, ਪਰ ਡੇਵੋਨ ਕੌਨਵੇ ਟੀਮ ਦਾ ਹਿੱਸਾ ਹਨ। ਨਿਊਜ਼ੀਲੈਂਡ ਕੋਲ ਕੁੱਲ ਛੇ ਤੇਜ਼ ਗੇਂਦਬਾਜ਼ ਹਨ, ਜਦੋਂ ਕਿ ਗਲੇਨ ਫਿਲਿਪਸ ਅਤੇ ਮਾਈਕਲ ਬ੍ਰੇਸਵੈੱਲ ਪਾਰਟ-ਟਾਈਮ ਸਪਿਨ ਗੇਂਦਬਾਜ਼ੀ ਵੀ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਗੇਂਦਬਾਜ਼ੀ ਹਮਲਾ ਕਾਫ਼ੀ ਮਜ਼ਬੂਤ ਹੋ ਗਿਆ ਹੈ। ਭਾਰਤੀ ਟੀਮ ਵੀ ਇਸ ਸਮੇਂ ਬਹੁਤ ਮਜ਼ਬੂਤ ਜਾਪਦੀ ਹੈ ਅਤੇ ਇਹ ਦੋਵਾਂ ਟੀਮਾਂ ਵਿਚਕਾਰ ਇੱਕ ਨਜ਼ਦੀਕੀ ਮੁਕਾਬਲਾ ਹੋਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪਹਿਲਾ ਟੀ-20 ਮੈਚ ਕ੍ਰਾਈਸਟਚਰਚ ਦੇ ਹੈਗਲੀ ਓਵਲ ਵਿਖੇ ਖੇਡਿਆ ਜਾਵੇਗਾ। ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੀ-20 ਮੈਚ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ‘ਤੇ ਉਪਲਬਧ ਹੋਵੇਗਾ।
ਇਸ ਫਾਰਮੈਟ ‘ਚ ਦੋਵੇਂ ਟੀਮਾਂ ਆਖਰੀ ਵਾਰ 2026 ਦੇ ਵਿਸ਼ਵ ਕੱਪ ਦੇ ਫਾਈਨਲ ‘ਚ ਭਿੜੀਆਂ ਸਨ, ਜਿੱਥੇ ਭਾਰਤ ਨੇ ਅਹਿਮਦਾਬਾਦ ‘ਚ 96 ਦੌੜਾਂ ਨਾਲ ਖਿਤਾਬ ਜਿੱਤਿਆ ਸੀ। ਇਸ ਮੈਚ ‘ਚ, ਭਾਰਤੀ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਕੋਲ ਸੂਰਿਆਕੁਮਾਰ ਯਾਦਵ ਦਾ ਰਿਕਾਰਡ ਤੋੜਨ ਦਾ ਮੌਕਾ ਹੋਵੇਗਾ। 7 ਦੌੜਾਂ ਬਣਾ ਕੇ, ਉਹ ਟੀ-20 ‘ਚ ਇੱਕ ਸਾਲ ‘ਚ ਭਾਰਤ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਜਾਵੇਗਾ।
ਟੀ-20 ‘ਚ ਭਾਰਤ ਦਾ ਪਲੜਾ ਭਾਰੀ
ਹੁਣ ਤੱਕ, ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 31 ਟੀ-20 ਮੈਚ ਖੇਡੇ ਗਏ ਹਨ। ਭਾਰਤ ਨੇ ਇਨ੍ਹਾਂ ‘ਚੋਂ 19 ਮੈਚ ਜਿੱਤੇ ਹਨ, ਜਦੋਂ ਕਿ ਨਿਊਜ਼ੀਲੈਂਡ ਨੇ 11 ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਸੀ। ਜਨਵਰੀ 2020 ਤੋਂ, ਦੋਵਾਂ ਟੀਮਾਂ ਵਿਚਕਾਰ 20 ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ 16 ਭਾਰਤ ਨੇ ਜਿੱਤੇ ਹਨ।
Read More: IND ਬਨਾਮ NZ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਕੱਲ੍ਹ ਪਹਿਲਾ ਟੀ-20 ਮੈਚ, ਭੁਵਨੇਸ਼ਵਰ ਕੁਮਾਰ ਨੂੰ ਮਿਲਿਆ ਮੌਕਾ




