Vaibhav Suryavanshi debut

IND ਬਨਾਮ ENG: ਵੈਭਵ ਸੂਰਿਆਵੰਸ਼ੀ ਭਾਰਤ ਲਈ ਡੈਬਿਊ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣੇ

ਸਪੋਰਟਸ, 04 ਜੁਲਾਈ 2026: IND ਬਨਾਮ ENG: ਵੈਭਵ ਸੂਰਿਆਵੰਸ਼ੀ ਭਾਰਤ ਲਈ ਡੈਬਿਊ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣ ਗਏ ਹਨ। ਸੂਰਿਆਵੰਸ਼ੀ 15 ਸਾਲ ਅਤੇ 99 ਦਿਨਾਂ ਦੀ ਉਮਰ ‘ਚ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡ ਰਹੇ ਹਨ। ਤਿਲਕ ਵਰਮਾ ਨੇ ਵੈਭਵ ਨੂੰ ਆਪਣੀ ਡੈਬਿਊ ਕੈਪ ਦਿੱਤੀ। ਕਪਤਾਨ ਸ਼੍ਰੇਅਸ ਅਈਅਰ ਨੇ ਸੰਜੂ ਸੈਮਸਨ ਦੀ ਜਗ੍ਹਾ 15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਟੀਮ ‘ਚ ਸ਼ਾਮਲ ਕੀਤਾ।

ਵੈਭਵ ਨੇ ਸ਼ੇਫਾਲੀ ਵਰਮਾ ਅਤੇ ਸਚਿਨ ਤੇਂਦੁਲਕਰ ਦੇ ਰਿਕਾਰਡਾਂ ਨੂੰ ਪਿੱਛੇ ਛੱਡ ਦਿੱਤਾ। ਸ਼ੇਫਾਲੀ ਨੇ ਭਾਰਤ ਲਈ ਆਪਣਾ ਪਹਿਲਾ ਮੈਚ 15 ਸਾਲ ਅਤੇ 239 ਦਿਨਾਂ ਦੀ ਉਮਰ ‘ਚ ਅਤੇ ਸਚਿਨ ਨੇ 16 ਸਾਲ ਅਤੇ 205 ਦਿਨਾਂ ਦੀ ਉਮਰ ‘ਚ ਖੇਡਿਆ। ਭਾਰਤ ਨੇ ਦੂਜੇ ਟੀ-20ਆਈ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਵੈਭਵ ਸੂਰਿਆਵੰਸ਼ੀ ਨੇ ਆਪਣਾ ਟੀ-20ਆਈ ਡੈਬਿਊ ਉਸੇ ਓਲਡ ਟ੍ਰੈਫੋਰਡ, ਮੈਨਚੈਸਟਰ ਦੇ ਮੈਦਾਨ ‘ਤੇ ਕੀਤਾ ਜਿੱਥੇ ਸਚਿਨ ਤੇਂਦੁਲਕਰ ਨੇ 14 ਅਗਸਤ, 1990 ਨੂੰ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਸੀ। 17 ਸਾਲ ਅਤੇ 112 ਦਿਨਾਂ ਦੀ ਉਮਰ ‘ਚ ਸਚਿਨ ਨੇ ਇੰਗਲੈਂਡ ਵਿਰੁੱਧ ਨਾਬਾਦ 119 ਦੌੜਾਂ ਬਣਾ ਕੇ ਭਾਰਤ ਨੂੰ ਹਾਰ ਤੋਂ ਬਚਾਇਆ।

Read More: IND ਬਨਾਮ ENG: ਭਾਰਤ ਖ਼ਿਲਾਫ ਵਨਡੇ ਸੀਰੀਜ਼ ‘ਚ ਇੰਗਲੈਂਡ ਦੀ ਕਪਤਾਨੀ ਕਰਨਗੇ ਹੈਰੀ ਬਰੂਕ

ਵਿਦੇਸ਼

Scroll to Top