Site icon TheUnmute.com

ਗੁਰਦਾਸਪੁਰ ‘ਚ ਲੰਪੀ ਸਕਿੱਨ ਬਿਮਾਰੀ ਦਾ ਅਸਰ ਘਟਿਆ, ਹੁਣ ਤੱਕ 312 ਪਸ਼ੂਆਂ ਦੀ ਹੋਈ ਮੌਤ

Lumpy Skin Disease

ਗੁਰਦਾਸਪੁਰ 10 ਸਤੰਬਰ 2022: ਗਊਆਂ ਵਿਚ ਫੈਲੀ ਲੰਪੀ ਸਕਿੱਨ ਦੀ ਬਿਮਾਰੀ (Lumpy Skin Disease) ਨੇ ਹੁਣ ਤੱਕ ਕਈ ਗਊਆਂ ਦੀ ਮੌਤ ਹੋ ਚੁੱਕੀ ਹੈ, ਪਰ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ ਇਸ ਬਿਮਾਰੀ ਦਾ ਅਸਰ ਹੁਣ ਘਟਦਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ ਸ਼ਾਮ ਸਿੰਘ ਨੇ ਕਿਹਾ ਕਿ ਇਹ ਬੀਮਾਰੀ ਖ਼ਾਸ ਕਰਕੇ ਗਊਆਂ ਦੇ ਵਿੱਚ ਪਾਈ ਗਈ ਹੈ |

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਬਿਮਾਰੀ ਦਾ ਪਹਿਲਾ ਕੇਸ ਅਗਸਤ ਦੇ ਪਹਿਲੇ ਹਫਤੇ ਵਿਚ ਰਿਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਇਸ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਉਣ ਦੇ ਲਈ ਵੈਕਸੀਨ ਭੇਜੀ ਗਈ ਜੋ ਕਿ ਵੈਟਰਨਰੀ ਡਾਕਟਰਾਂ ਨੇ ਪਸ਼ੂ ਪਾਲਕਾਂ ਅੱਤੇ ਕਿਸਾਨਾਂ ਤੱਕ ਪਹੁੰਚ ਕਰਕੇ ਪਸ਼ੂਆਂ ਨੂੰ ਇਹ ਵੈਕਸੀਨ ਲਗਾਈ |

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ (Gurdaspur) ਵਿੱਚ 6200 ਦੇ ਕਰੀਬ ਲੰਪੀ ਸਕਿਨ (Lumpy Skin Disease) ਕੇਸ ਰਿਪੋਰਟ ਹੋਏ ਸਨ ਅਤੇ ਸਰਕਾਰ ਵੱਲੋਂ 60 ਹਜਾਰ ਦੇ ਕਰੀਬ ਵੈਕਸੀਨ ਭੇਜੀ ਗਈ ਸੀ ਪਰ ਅੱਜ ਦੀ ਮੌਜੂਦਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ਵਿਚ ਹੁਣ ਤੱਕ 312 ਪਸ਼ੂਆਂ ਦੀ ਮੌਤ ਹੋਈ ਹੈ ਅਤੇ ਅਜੇ ਵੀ ਜ਼ਿਲ੍ਹੇ ਗੁਰਦਾਸਪੁਰ ਵਿੱਚ 350 ਦੇ ਕਰੀਬ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਬਿਮਾਰੀ ਦਾ ਅਸਰ ਘਟਦਾ ਜਾ ਰਿਹਾ ਹੈ ਅਤੇ ਰੋਜ਼ਾਨਾ 7 ਤੋਂ 10 ਕੇਸ ਸਾਹਮਣੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਹੁਣ ਤਕ 60 ਹਜ਼ਾਰ ਦੇ ਕਰੀਬ ਪਸ਼ੂਆਂ ਦੀ ਵੈਕਸੀਨ ਕੀਤੀ ਜਾ ਚੁੱਕੀ ਹੈ ਅਤੇ ਇਹ ਬਿਮਾਰੀ ਹੁਣ ਕਾਬੂ ਵਿੱਚ ਹੈ |

Exit mobile version