Site icon TheUnmute.com

Haryana News: ਹਰਿਆਣਾ ਸਰਕਾਰ ਵੱਲੋਂ ਕਰਮਚਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ

Haryana Government

ਚੰਡੀਗੜ, 26 ਦਸੰਬਰ 2024: Haryana News: ਹਰਿਆਣਾ ਸਰਕਾਰ (Haryana Government) ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਮੈਨੇਜਿੰਗ ਡਾਇਰੈਕਟਰਾਂ ਅਤੇ ਬੋਰਡਾਂ ਅਤੇ ਨਿਗਮਾਂ ਦੇ ਮੁੱਖ ਪ੍ਰਸ਼ਾਸਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕਰਮਚਾਰੀ ਦੇ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਤਬਾਦਲੇ ਸਬੰਧੀ ਸਥਾਪਿਤ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਜਾਵੇ ।

ਇਸ ਸੰਬੰਧੀ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਰਜ਼ੀ ਸਮੇਤ ਸਾਰੇ ਤਬਾਦਲੇ ਦੇ ਹੁਕਮ ਐਚਆਰਐਮਐਸ (ਮਨੁੱਖੀ ਸਰੋਤ ਪ੍ਰਬੰਧਨ ਸਿਸਟਮ) ਮਾਡਿਊਲ ਰਾਹੀਂ ਜਾਰੀ ਕੀਤੇ ਜਾਣੇ ਚਾਹੀਦੇ ਹਨ। ਇਸ ਪ੍ਰਣਾਲੀ ਤੋਂ ਬਿਨਾਂ ਜਾਰੀ ਕੀਤੇ ਕਿਸੇ ਵੀ ਆਦੇਸ਼ ਨੂੰ ਗੈਰ-ਕਾਨੂੰਨੀ ਮੰਨਿਆ ਜਾਵੇਗਾ।

ਐਚ.ਆਰ.ਐਮ.ਐਸ. ਵੱਲੋਂ ਜਾਰੀ ਹੁਕਮਾਂ ਤੋਂ ਬਿਨਾਂ ਤਬਦੀਲ ਕੀਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਨਵੀਂ ਥਾਂ ‘ਤੇ ਜੁਆਇਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੇ ਮੌਜੂਦਾ ਅਹੁਦੇ ‘ਤੇ ਬਣੇ ਰਹਿਣਾ ਪਵੇਗਾ। ਇਸ ਤੋਂ ਇਲਾਵਾ ਜੁਆਇਨਿੰਗ ਰਿਪੋਰਟ ਵੀ HRMS ‘ਚ ਮੋਡੀਊਲ ਰਾਹੀਂ ਔਨਲਾਈਨ ਜਮ੍ਹਾ ਕੀਤਾ ਜਾਣਾ ਚਾਹੀਦਾ ਹੈ |

ਹਰਿਆਣਾ ਸਰਕਾਰ (Haryana Government) ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਗਰੁੱਪ-ਏ, ਬੀ, ਸੀ ਅਤੇ ਡੀ ਮੁਲਾਜ਼ਮਾਂ ਦਾ ਕੋਈ ਤਬਾਦਲਾ ਮੁੱਖ ਮੰਤਰੀ ਦੀ ਤਬਾਦਲਾ ਸਲਾਹ ਤੋਂ ਬਿਨਾਂ ਨਹੀਂ ਕੀਤਾ ਜਾਣਾ ਚਾਹੀਦਾ। ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Read More:ਕਾਂਗਰਸ ਸਰਕਾਰ ਨੇ 1947 ਤੋਂ ਬਾਅਦ ਬੀ.ਆਰ ਅੰਬੇਡਕਰ ਨੂੰ ਭਾਰਤ ਰਤਨ ਦੇਣ ਦੀ ਗੱਲ ਤੱਕ ਨਹੀਂ ਕੀਤੀ: ਕ੍ਰਿਸ਼ਨ ਲਾਲ ਪੰਵਾਰ

Exit mobile version