ਚੰਡੀਗੜ, 5 ਮਾਰਚ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ (Haryana Government) ਨੇ ਕਿਸਾਨਾਂ ਦੇ ਹਿੱਤ ‘ਚ ਅਹਿਮ ਫੈਸਲਾ ਲੈਂਦੇ ਹੋਏ ਸਾਲ 2024-25 ਦੀ ਰਬੀ ਫਸਲਾਂ ਦੇ ਪ੍ਰਤੀ ਏਕੜ ਔਸਤ ਉਤਪਾਦਨ ਦੀ ਸੀਮਾ ‘ਚ ਵਾਧਾ ਕੀਤਾ ਗਿਆ ਹੈ। ਸਰਕਾਰ ਮੁਤਾਬਕ ਇਸ ਫੈਸਲੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ, ਜੋ ਪ੍ਰਤੀ ਏਕੜ ਸਬੰਧਿਤ ਉਤਪਾਦਨ ਤੋਂ ਵੱਧ ਪੈਦਾਵਾਰ ਹੋਣ ਦੇ ਕਾਰਨ ਆਪਣੀ ਫਸਲ ਨੂੰ ਘੱਟੋ ਘੱਟ ਸਹਾਇਕ ਮੁੱਲ ‘ਤੇ ਵੇਚ ਨਹੀਂ ਪਾਉਂਂਦੇ ਸਨ ।
ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ ਮੱਦੇਨਜਰ ਪ੍ਰਤੀ ਏਕੜ ਸੰਭਾਵਿਤ ਉਤਪਾਦਨ ਦੀ ਸੀਮਾ ਦਾ ਅਧਿਐਨ ਕਰਨ ਤਹਿਤ ਕਮੇਟੀ ਦਾ ਗਠਨ ਕੀਤਾ ਸੀ ਅਤੇ ਕਮੇਟੀ ਵੱਲੋਂ ਦਿੱਤੇ ਸੁਝਾਆਂ ਨੂੰ ਮੁੱਖ ਮੰਤਰੀ ਨੇ ਪ੍ਰਵਾਨਗੀ ਦਿੰਦੇ ਹੋਏ ਪ੍ਰਤੀ ਏਕੜ ਔਸਤ ਉਤਪਾਦਨ ਦੀ ਸਮੀਾ ਨੂੰ ਤੈਅ ਕੀਤਾ ਹੈ। ਇਹ ਫੈਸਲਾ ਰਬੀ ਖਰੀਦ ਸੀਜਨ 2025-26 ‘ਚ ਲਾਗੂ ਹੋਵੇਗਾ।
ਸਰਕਾਰ (Haryana Government) ਦੇ ਫੈਸਲੇ ਮੁਤਾਬਕ ਜੌ ਦੀ ਫਸਲ ਉਤਪਾਦਨ ਸੀਮਾ 15 ਕੁਇੰਟਲ ਤੋਂ ਵਧਾ ਕੇ 16 ਕੁਇੰਟਲ ਪ੍ਰਤੀ ਏਕੜ ਕੀਤੀ ਹੈ। ਛੋਲੇ ਦੀ ਔਸਤ ਉਤਪਾਦਨ ਸੀਮਾ 5 ਕੁਇੰਟਲ ਤੋਂ ਵਧਾ ਕੇ 6 ਕੁਇੰਟਲ ਪ੍ਰਤੀ ਏਕੜ ਅਤੇ ਸੂਰਜਮੁਖੀ ਦੀ ਪੈਦਾਵਾਰ ਸੀਮਾ 8 ਕੁਇੰਟਲ ਤੋਂ ਵਧਾ ਕੇ 9 ਕੁਇੰਟਲ ਪ੍ਰਤੀ ਏਕੜ ਕੀਤੀ ਹੈ। ਗਰਮੀ ‘ਚ ਪੈਦਾ ਹੋਣ ਵਾਲੀ ਮੂੰਗ ਦੀ ਫਸਲ ਦਾ ਔਸਤ ਉਤਪਾਦਨ ਸੀਮਾ ਵਧਾਉਂਦੇ ਹੋਏ 3 ਕੁਇੰਟਲ ਤੋਂ 4 ਕੁਇੰਟਲ ਪ੍ਰਤੀ ਏਕੜ ਕੀਤੀ ਹੈ।
ਇਸਦੇ ਨਾਲ ਹੀ ਕਮੇਟੀ ਨੇ ਮਸੂਰ ਦੀ ਦਾਲ ਦੇ ਔਸਤ ਉਤਪਾਦਨ ਨੂੰ ਵੀ ਨਿਰਧਾਰਿਤ ਕੀਤਾ ਹੈ ਜੋ ਹੁਣ ਤੱਕ ਨਿਰਧਾਰਿਤ ਨਹੀਂ ਸੀ। ਕਮੇਟੀ ਮੁਤਾਬਕ ਮਸੂਰ ਦੀ ਔਸਤ ਉਤਪਾਦਨ ਅੰਦਾਜਾ ਪ੍ਰਤੀ ਏਕੜ 4 ਕੁਇੰਟਲ ਤੈਅ ਕੀਤੀ ਹੈ। ਹਾਲਾਂਕਿ ਕਣਕ ਦਾ ਉਤਪਾਦਨ ਸੀਮਾ ਪ੍ਰਤੀ ਏਕੜ 25 ਕੁਇੰਟਲ ਹੀ ਰੱਖਿਆ ਹੈ।
ਹਰਿਆਣਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕਮੇਟੀ ਨੇ ਔਸਤ ਉਤਪਾਦਨ ‘ਚ ਵਾਧਾ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਹੈ। ਇਸ ਨਾਲ ਛੋਲੇ, ਜੌ, ਸੂਰਜਮੁਖੀ, ਮੂੰਗ ਅਤੇ ਮਸੂਰ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੁੰ ਫਾਇਦਾ ਮਿਲੇਗਾ ਅਤੇ ਉਨ੍ਹਾਂ ਨੂੰ ਵੱਧ ਲਾਭ ਵੀ ਹੋਵੇਗਾ।
Read More: CM ਨਾਇਬ ਸਿੰਘ ਸੈਣੀ ਦੀ ਹਰਿਆਣਾ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨਾਲ ਬੈਠਕ