Harshit Rana

ਅਫਗਾਨਿਸਤਾਨ ਖ਼ਿਲਾਫ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ ਹਰਸ਼ਿਤ ਰਾਣਾ

ਸਪੋਰਟਸ, 10 ਸਤੰਬਰ 2026: IND ਬਨਾਮ AFG: ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ 13 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਅਫਗਾਨਿਸਤਾਨ ਖ਼ਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ। ਰਾਣਾ ਅਜੇ ਹੈਮਸਟ੍ਰਿੰਗ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ ਅਤੇ ਉਸਨੂੰ ਠੀਕ ਹੋਣ ਲਈ ਹੋਰ ਸਮਾਂ ਚਾਹੀਦਾ ਹੈ।

ਰਾਣਾ ਨੂੰ ਉਸਦੀ ਫਿਟਨੈਸ ਦੇ ਆਧਾਰ ‘ਤੇ ਅਫਗਾਨਿਸਤਾਨ ਖ਼ਿਲਾਫ ਤਿੰਨ ਟੀ-20 ਮੈਚਾਂ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਸਨੂੰ ਏਸ਼ੀਅਨ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਹੈ।

ਰਾਣਾ ਅਜੇ ਆਪਣੀ ਹੈਮਸਟ੍ਰਿੰਗ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਇਸ ‘ਚ ਹੋਰ ਸਮਾਂ ਲੱਗੇਗਾ। ਹਰਸ਼ਿਤ ਰਾਣਾ ਨੇ ਇੰਗਲੈਂਡ ਦੌਰੇ ਦੌਰਾਨ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਉਹ ਉਦੋਂ ਤੋਂ ਸੱਟ ਕਾਰਨ ਟੀਮ ਤੋਂ ਬਾਹਰ ਹੈ। ਰਾਣਾ ਨੂੰ ਵਾਸ਼ਿੰਗਟਨ ਸੁੰਦਰ ਵਾਂਗ ਹੀ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ। ਹਾਲਾਂਕਿ, ਸੁੰਦਰ ਹੁਣ ਠੀਕ ਹੋ ਗਿਆ ਹੈ ਅਤੇ ਉਸਨੂੰ ਅਫਗਾਨਿਸਤਾਨ ਖ਼ਿਲਾਫ ਟੀ-20 ਸੀਰੀਜ਼ ਲਈ ਫਿੱਟ ਘੋਸ਼ਿਤ ਕਰ ਦਿੱਤਾ ਗਿਆ ਹੈ।

ਜਸਪ੍ਰੀਤ ਬੁਮਰਾਹ ਤੇ ਨਿਤੀਸ਼ ਦੀ ਫਿਟਨੈਸ ਅਪਡੇਟ

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਆਲਰਾਊਂਡਰ ਨਿਤੀਸ਼ ਰੈੱਡੀ ਨੂੰ ਵੀ ਫਿਟਨੈਸ ਦੇ ਆਧਾਰ ‘ਤੇ ਅਫਗਾਨਿਸਤਾਨ ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੁਮਰਾਹ ਖੱਬੇ ਗੋਡੇ ਦੀ ਸੱਟ ਤੋਂ ਪੀੜਤ ਹੈ। ਉਹ ਜੁਲਾਈ ‘ਚ ਭਾਰਤ ਦੇ ਇੰਗਲੈਂਡ ਦੌਰੇ ਤੋਂ ਬਾਅਦ ਤੋਂ ਹੀ ਖੇਡ ਤੋਂ ਬਾਹਰ ਹੈ। ਇਸ ਦੌਰਾਨ, ਨਿਤੀਸ਼ ਰੈੱਡੀ ਕਵਾਡ੍ਰਿਸੈਪਸ ਦੀ ਸੱਟ ਤੋਂ ਠੀਕ ਹੋ ਰਹੇ ਹਨ।

ਅਫਗਾਨਿਸਤਾਨ ਸੀਰੀਜ਼ ਤੋਂ ਬਾਅਦ ਏਸ਼ੀਆਈ ਖੇਡਾਂ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਟੀ-20 ਮੈਚ 13 ਸਤੰਬਰ ਤੋਂ ਦਿੱਲੀ ‘ਚ ਖੇਡੇ ਜਾਣਗੇ। ਫਿਰ ਭਾਰਤੀ ਟੀਮ 22 ਸਤੰਬਰ ਨੂੰ ਟੋਕੀਓ ‘ਚ ਜਾਪਾਨ ਖ਼ਿਲਾਫ ਇੱਕ-ਇੱਕ ਮੈਚ ਖੇਡੇਗੀ।

ਵਿਦੇਸ਼

Scroll to Top