VR Mall Mohali

ਮੋਹਾਲੀ ਦੇ ਬੰਦ ਪਏ VR ਮਾਲ ‘ਚ ਲੱਗੀ ਅੱ.ਗ, ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ

ਮੋਹਾਲੀ , 14 ਨਵੰਬਰ 2026: ਮੋਹਾਲੀ ਦੇ ਸੈਕਟਰ 118 ‘ਚ ਚੰਡੀਗੜ੍ਹ-ਖਰੜ ਰੋਡ ‘ਤੇ ਸਥਿਤ ਪਹਿਲੇ ਵੀਆਰ ਮਾਲ (VR Mall) ‘ਚ ਸ਼ਨੀਵਾਰ ਨੂੰ ਅੱਗ ਲੱਗ ਗਈ। ਇਹ ਮੋਹਾਲੀ ਦਾ ਪਹਿਲਾ ਮਾਲ ਸੀ ਅਤੇ ਅਪ੍ਰੈਲ 2026 ‘ਚ ਆਏ ਭੂਚਾਲ ਤੋਂ ਬਾਅਦ ਢਾਂਚਾਗਤ ਸੁਰੱਖਿਆ ਚਿੰਤਾਵਾਂ ਕਾਰਨ ਇਸਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ।

ਅੱਗ ਲੱਗਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ਲੱਗਣ ਦੇ ਕਾਰਨਾਂ ਅਤੇ ਮਾਲ ਦੇ ਅੰਦਰ ਸੁਰੱਖਿਆ ਉਪਾਵਾਂ ਬਾਰੇ ਸਵਾਲ ਉਠਾਏ ਜਾ ਰਹੇ ਹਨ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ ਜਾਂ ਕਿਸੇ ਹੋਰ ਕਾਰਨ ਕਰਕੇ।

Read More: MLA ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ

ਵਿਦੇਸ਼

Scroll to Top