ਚੰਡੀਗੜ੍ਹ ,19 ਅਗਸਤ 2021 : ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਮੈਂਬਰ ਸੰਨੀ ਦਿਓਲ ਆਪਣੇ ਸਮਰਥਕਾਂ ਨਾਲ ਗੁਰੂਦਆਰਾ ਸਾਹਿਬ ਮੱਥਾ ਟੇਕਣ ਪੁੱਜੇ ਸੀ | ਜਿੱਥੇ ਕਿਸਾਨਾਂ ਦੇ ਵੱਲੋਂ ਸੰਨੀ ਦਿਓਲ ਦਾ ਵਿਰੋਧ ਕੀਤਾ ਗਿਆ | ਜਿਸ ਤੋਂ ਬਾਅਦ ਕਿਸਾਨਾਂ ਨੇ ਸੰਨੀ ਦਿਓਲ ਨੂੰ ਧੱਕੇ ਮਾਰ ਕੇ ਭਜਾ ਦਿੱਤਾ |
ਦੱਸਣਯੋਗ ਹੈ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਪਰ ਅਜੇ ਤੱਕ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ | ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਹੈ | ਇਸ ਲਈ ਕਿਸਾਨ ਭਾਜਪਾ ਵਰਕਰਾਂ ਜਾਂ ਸਿਆਸੀ ਪਾਰਟੀਆਂ ਦਾ ਆਪੋ-ਆਪਣੇ ਇਲਾਕਿਆਂ ਵਿੱਚ ਵਿਰੋਧ ਕਰਦੇ ਹਨ |