July 7, 2024 12:09 pm
ਕਿਸਾਨਾਂ ਦਾ ਧਰਨਾ ਪ੍ਰਦਰਸ਼ਨ

ਤਾਜ਼ਾ ਖ਼ਬਰ : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ,ਅੰਮ੍ਰਿਤਸਰ-ਦਿੱਲੀ ਹਾਈਵੇ ਕੀਤਾ ਜਾਮ

ਚੰਡੀਗੜ੍ਹ ,28 ਅਗਸਤ 2021 : ਕਰਨਾਲ ‘ਚ ਪੁਲਿਸ ਵੱਲੋ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ | ਜਿਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਨੇ ਉਸ ਘਟਨਾ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚੇ ,ਬਜ਼ੁਰਗ ਨੌਜਵਾਨ ਸਾਰੇ ਸੜਕਾਂ ਤੇ ਆਪੋ- ਆਪਣੇ ਨੇੜੇ ਦੇ ਟੋਲ ਪਲਾਜ਼ੇ ਅਤੇ ਸਾਰੇ ਰੋਡ ਜਾਮ ਕਰ ਦੇਣ | ਜਿਸ ਤੋਂ ਬਾਅਦ ਲੋਕਾਂ ਵੱਲੋ ਹਾਈਵੇ ਜਾਮ ਕਰ ਦਿੱਤੇ ਗਏ ਅਤੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ |

ਇਹ ਪੜੋ :ਕਿਸਾਨ ਜੱਥੇਬੰਦੀਆਂ ਵੱਲੋਂ ਅੱਜ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਰੋਕਣ ਦਾ ਐਲਾਨ

ਕੁਝ ਦਿਨ ਪਹਿਲਾ ਕਿਸਾਨਾਂ ਨੇ ਗੰਨੇ ਦੇ ਭਾਅ ਨੂੰ ਲੈ ਕੇ ਜਲੰਧਰ- ਦਿੱਲੀ ਹਾਈਵੇ ਤੇ ਆਵਾਜਾਈ ਠੱਪ ਕਰ ਦਿੱਤੀ ਸੀ ,ਤੇ ਹੁਣ ਮੁੜ ਤੋਂ ਕਿਸਾਨਾਂ ਦੇ ਵੱਲੋ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ | ਜਲੰਧਰ ਪੀ.ਏ. ਪੀ ਚੌਕ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ |