ਅਫਗਾਨਿਸਤਾਨ, 04 ਜੁਲਾਈ 2026: ਅਫਗਾਨਿਸਤਾਨ ਦੀ ਸ਼ਪਗੀਜ਼ਾ ਕ੍ਰਿਕਟ ਲੀਗ ‘ਚ ਅਚਾਨਕ ਇੱਕ ਪ੍ਰਸ਼ੰਸਕ ਮੈਦਾਨ ‘ਚ ਵੜ ਗਿਆ ਅਤੇ ਰਹਿਮਾਨਉੱਲਾ ਗੁਰਬਾਜ਼ ਦੇ ਸਿਰ ਤੋਂ ਕੈਪ ਖੋਹ ਲਈ, ਗੁਰਬਾਜ਼ ਉਸ ਸਮੇਂ ਫੀਲਡਿੰਗ ਕਰ ਰਿਹਾ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਬੈਂਡ-ਏ-ਅਮੀਰ ਡ੍ਰੈਗਨਜ਼ ਅਤੇ ਮਿਸ ਐਨਕ ਨਾਈਟਸ ਵਿਚਾਲੇ ਹੋਏ ਮੈਚ ਦੌਰਾਨ ਵਾਪਰੀ।
ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਸੀ। 38 ਸਕਿੰਟ ਦੇ ਵੀਡੀਓ ‘ਚ ਇੱਕ ਨੌਜਵਾਨ ਗੁਰਬਾਜ਼ ਕੋਲ ਆਇਆ। ਗੁਰਬਾਜ਼ ਨੇ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਸ਼ੰਸਕ ਨੇ ਉਸਦੇ ਸਿਰ ਤੋਂ ਕੈਪ ਖੋਹ ਲਈ ਅਤੇ ਭੱਜ ਗਿਆ। ਉਕਤ ਨੌਜਵਾਨ ਨੇ ਬਾਊਂਡਰੀ ਲੈ ‘ਤੇ ਸਲੂਟ ਮਾਰ ਕੇ ਜਸ਼ਨ ਮਨਾਇਆ। ਇੱਕ ਸੁਰੱਖਿਆ ਗਾਰਡ ਉਸਦੇ ਪਿੱਛੇ ਭੱਜਦਾ ਹੋਇਆ ਦਿਖਾਈ ਦਿੱਤਾ।
ਮੈਚ ਦੌਰਾਨ ਓਪਨਰ ਖਾਲਿਦ ਤਨੀਵਾਲ ਨੇ 22 ਗੇਂਦਾਂ ‘ਤੇ 53 ਦੌੜਾਂ ਬਣਾਈਆਂ, ਜਿਸ ‘ਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਗੁਰਬਾਜ਼ ਨੇ 30 ਗੇਂਦਾਂ ‘ਤੇ 52 ਦੌੜਾਂ ਬਣਾਈਆਂ। ਦੋਵਾਂ ਨੇ ਪਹਿਲੀ ਵਿਕਟ ਲਈ 51 ਗੇਂਦਾਂ ‘ਤੇ 102 ਦੌੜਾਂ ਦੀ ਸਾਂਝੇਦਾਰੀ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡ੍ਰੈਗਨਜ਼ ਨੇ 114 ਦੌੜਾਂ ਬਣਾਈਆਂ। ਅਜ਼ੀਜ਼ਉੱਲਾ ਮੀਆਖਿਲ 30 ਦੌੜਾਂ ਦੇ ਕੇ ਸਭ ਤੋਂ ਵੱਧ ਸਕੋਰਰ ਰਹੇ। ਮੁਜੀਬ ਉਰ ਰਹਿਮਾਨ ਨੇ 3 ਵਿਕਟਾਂ ਲਈਆਂ। ਜਵਾਬ ‘ਚ, ਨਾਈਟਸ ਨੇ 10ਵੇਂ ਓਵਰ ‘ਚ 8 ਵਿਕਟਾਂ ਨਾਲ ਮੈਚ ਜਿੱਤ ਲਿਆ।
Read More: IND ਬਨਾਮ ENG: ਭਾਰਤ ਖ਼ਿਲਾਫ ਵਨਡੇ ਸੀਰੀਜ਼ ‘ਚ ਇੰਗਲੈਂਡ ਦੀ ਕਪਤਾਨੀ ਕਰਨਗੇ ਹੈਰੀ ਬਰੂਕ




