ਲੋਕ ਸਭਾ ਚੋਣਾਂ: ਜੰਮੂ-ਕਸ਼ਮੀਰ ਤੋਂ ਕੇਰਲ ਤੱਕ ਵੋਟਿੰਗ ਜਾਰੀ, ਜਾਣੋ ਦੁਪਹਿਰ 1 ਵਜੇ ਤੱਕ ਕਿੰਨੀ ਵੋਟਿੰਗ ਹੋਈ ?

Chandigarh

ਚੰਡੀਗੜ੍ਹ 26 ਅਪ੍ਰੈਲ 2024: ਲੋਕ ਸਭਾ ਚੋਣਾਂ (Lok Sabha Election) ਦੇ ਦੂਜੇ ਪੜਾਅ ਲਈ ਅੱਜ 26 ਅਪ੍ਰੈਲ ਨੂੰ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ 13 ਸੂਬਿਆਂ ਦੀਆਂ 88 ਲੋਕ ਸਭਾ ਸੀਟਾਂ ‘ਤੇ 1200 ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਕੇਰਲ ਦੀਆਂ ਸਾਰੀਆਂ 20 ਲੋਕ ਸਭਾ ਸੀਟਾਂ ‘ਤੇ ਅੱਜ ਦੂਜੇ ਪੜਾਅ ‘ਚ ਵੋਟਿੰਗ ਹੋ ਰਹੀ ਹੈ।

ਜਿਨ੍ਹਾਂ ਸੂਬਿਆਂ ‘ਚ ਅੱਜ ਦੂਜੇ ਪੜਾਅ ‘ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ ‘ਚ ਆਸਾਮ ਦੀਆਂ 5 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਬਿਹਾਰ ‘ਚ 5 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜਦੋਂ ਕਿ ਛੱਤੀਸਗੜ੍ਹ (03), ਜੰਮੂ-ਕਸ਼ਮੀਰ (01), ਕਰਨਾਟਕ (14), ਕੇਰਲ (20), ਮੱਧ ਪ੍ਰਦੇਸ਼ (06), ਮਹਾਰਾਸ਼ਟਰ (08), ਰਾਜਸਥਾਨ (13), ਤ੍ਰਿਪੁਰਾ (01), ਉੱਤਰ ਪ੍ਰਦੇਸ਼ (08) ਅਤੇ ਪੱਛਮੀ ਬੰਗਾਲ ਦੀਆਂ 03 ਸੀਟਾਂ ‘ਤੇ ਵੋਟਿੰਗ ਹੋਵੇਗੀ।

(Lok Sabha Election) ਦੁਪਹਿਰ 1 ਵਜੇ ਤੱਕ ਕਿੰਨੀ ਰਹੀ ਵੋਟਿੰਗ ?

ਅਸਾਮ : 46.31 ਫੀਸਦੀ
ਉੱਤਰ ਪ੍ਰਦੇਸ਼: 35.73 ਫੀਸਦੀ
ਕਰਨਾਟਕ: 38.23 ਫੀਸਦੀ
ਕੇਰਲ: 39.26 ਫੀਸਦੀ
ਛੱਤੀਸਗੜ੍ਹ: 53.09 ਫੀਸਦੀ
ਜੰਮੂ ਕਸ਼ਮੀਰ: 42.88 ਫੀਸਦੀ
ਤ੍ਰਿਪੁਰਾ: 54.47 ਫੀਸਦੀ
ਪੱਛਮੀ ਬੰਗਾਲ: 47.29 ਫੀਸਦੀ
ਬਿਹਾਰ: 33.80 ਫੀਸਦੀ
ਮਣੀਪੁਰ: 54.26 ਫੀਸਦੀ
ਮੱਧ ਪ੍ਰਦੇਸ਼: 38.96 ਫੀਸਦੀ
ਮਹਾਰਾਸ਼ਟਰ: 31.77 ਫੀਸਦੀ
ਰਾਜਸਥਾਨ: 40.39 ਫੀਸਦੀ

Leave a Reply

Your email address will not be published. Required fields are marked *