ਲੋਕ ਸਭਾ ਚੋਣਾਂ: ਚੰਡੀਗੜ੍ਹ ਦੇ ਸਥਾਨਕ ਮੁੱਦਿਆਂ ‘ਤੇ ਚੋਣ ਮੈਨੀਫੈਸਟੋ ਤਿਆਰ ਕਰੇਗਾ ਇੰਡੀਆ ਗਠਜੋੜ

Chandigarh

ਚੰਡੀਗੜ੍ਹ 26 ਅਪ੍ਰੈਲ 2024: ਚੰਡੀਗੜ੍ਹ (Chandigarh) ਦੀ ਲੋਕ ਸਭਾ ਸੀਟ ਜਿੱਤਣ ਲਈ ਇੰਡੀਆ ਗਠਜੋੜ ਦੀ ਹਿੱਸਾ ਬਣੀਆਂ ‘ਆਪ’ ਅਤੇ ਕਾਂਗਰਸ ਨੇ ਹੁਣ ਆਪਣੇ ਉਮੀਦਵਾਰ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਇੱਕ ਪਾਸੇ ਦੋਵੇਂ ਪਾਰਟੀਆਂ ਦੇ ਆਗੂ ਵੱਡੇ ਪੱਧਰ ’ਤੇ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸਥਾਨਕ ਮੁੱਦਿਆਂ ‘ਤੇ ਚੋਣ ਮੈਨੀਫੈਸਟੋ ਵੀ ਤਿਆਰ ਕੀਤਾ ਜਾ ਰਿਹਾ ਹੈ। ਮੈਨੀਫੈਸਟੋ ਵਿੱਚ ਉਹ ਸਾਰੇ ਮੁੱਦੇ ਸ਼ਾਮਲ ਹੋਣਗੇ ਜਿਨ੍ਹਾਂ ਕਾਰਨ ਲੋਕਾਂ ਨੂੰ ਸਾਲਾਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਚੋਣ ਮਨੋਰਥ ਪੱਤਰ ਦੀ ਮੱਦਦ ਨਾਲ ਦੋਵੇਂ ਪਾਰਟੀਆਂ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕਰਨਗੀਆਂ। ‘ਆਪ’ ਦੇ ਚੰਡੀਗੜ੍ਹ ਸਹਿ-ਇੰਚਾਰਜ ਸੰਨੀ ਆਹਲੂਵਾਲੀਆ ਦਾ ਕਹਿਣਾ ਹੈ ਕਿ ਚੋਣ ਮਨੋਰਥ ਪੱਤਰ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਨਾਮਜ਼ਦਗੀ ਪ੍ਰਕਿਰਿਆ ਪੂਰੀ ਹੁੰਦੇ ਹੀ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਹ ਪੂਰੀ ਤਰ੍ਹਾਂ ਸਥਾਨਕ ਮੁੱਦਿਆਂ ‘ਤੇ ਆਧਾਰਿਤ ਹੋਵੇਗਾ।

ਮੈਨੀਫੈਸਟੋ ਦਾ ਫਾਰਮੈਟ ਤਿਆਰ ਕਰਨ ਲਈ ਦੋਵਾਂ ਪਾਰਟੀਆਂ ਵੱਲੋਂ ਸਾਂਝੀ ਕਮੇਟੀ ਵੀ ਬਣਾਈ ਗਈ ਹੈ। ਕਮੇਟੀ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਅਤੇ ਚੰਡੀਗੜ੍ਹ (Chandigarh) ਦੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਅਧਿਐਨ ਕਰ ਰਹੀ ਹੈ। ਕਮੇਟੀ ਮੈਂਬਰ ਸ਼ਹਿਰ ਦੇ ਵਪਾਰੀਆਂ, ਸਮਾਜਿਕ ਜਥੇਬੰਦੀਆਂ ਅਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਬੈਠਕਾਂ ਕਰਕੇ ਸੁਝਾਅ ਮੰਗ ਰਹੇ ਹਨ।

ਇਸ ਤੋਂ ਇਲਾਵਾ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੇ ਮੁੱਦਿਆਂ ਨੂੰ ਵੀ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਹਰ ਘਰ ਨੂੰ ਵੀਹ ਹਜ਼ਾਰ ਲੀਟਰ ਮੁਫ਼ਤ ਪਾਣੀ, ਚੰਡੀਗੜ੍ਹ ਵਿੱਚ ਮੁਫ਼ਤ ਪਾਰਕਿੰਗ ਅਤੇ ਮੁਫ਼ਤ ਬਿਜਲੀ ਦੇਣ ਵਰਗੇ ਵਾਅਦੇ ਸ਼ਾਮਲ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *