26 ਮਈ 2026: ਬਿਹਾਰ ਵਿਧਾਨ ਪ੍ਰੀਸ਼ਦ (Bihar Legislative Council) ਦੀਆਂ ਨੌਂ ਖਾਲੀ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਸੀਟਾਂ ਲਈ ਵੋਟਿੰਗ 18 ਜੂਨ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ। ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੀਟ ਲਈ ਉਪ-ਚੋਣ ਵੀ ਹੋਵੇਗੀ।
ਚੋਣ ਨੋਟੀਫਿਕੇਸ਼ਨ 1 ਜੂਨ, 2026 ਨੂੰ ਜਾਰੀ ਕੀਤਾ ਜਾਵੇਗਾ। ਉਮੀਦਵਾਰ 8 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 9 ਜੂਨ ਨੂੰ ਹੋਵੇਗੀ, ਜਿਸ ਵਿੱਚ 11 ਜੂਨ ਤੱਕ ਵਾਪਸੀ ਦਾ ਮੌਕਾ ਹੋਵੇਗਾ।
ਕਿਉਂਕਿ ਇਹ ਚੋਣ ਵਿਧਾਨ ਪ੍ਰੀਸ਼ਦ ਲਈ ਹੈ, ਇਸ ਲਈ ਆਮ ਜਨਤਾ ਵੋਟ ਨਹੀਂ ਪਾਵੇਗੀ। ਬਿਹਾਰ ਵਿਧਾਨ ਸਭਾ ਦੇ ਚੁਣੇ ਹੋਏ ਵਿਧਾਇਕ ਇਨ੍ਹਾਂ ਸੀਟਾਂ ਲਈ ਆਪਣੀ ਵੋਟ ਪਾਉਣਗੇ।
Read More: ਮੁੱਖ ਮੰਤਰੀ ਸਮਰਾਟ ਚੌਧਰੀ ਨੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਕੀਤੀ ਪਹਿਲੀ ਕੈਬਨਿਟ ਮੀਟਿੰਗ




