Election Result 2026

Election Result 2026: ਵੋਟਾਂ ਦੀ ਗਿਣਤੀ ਵਿਚਾਲੇ ਮਮਤਾ ਬੈਨਰਜੀ ਦਾ ਦਾਅਵਾ, “ਅੰਤਿਮ ਦੌਰ ‘ਚ ਅਸੀਂ ਜਿੱਤਾਂਗੇ”

ਪੱਛਮੀ ਬੰਗਾਲ, 04 ਮਈ 2026: West Bengal Election Result 2026: ਪੱਛਮੀ ਬੰਗਾਲ ‘ਚ 293 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਜੇਕਰ ਇੱਕ ਸੀਟ ਘੱਟ ਜਾਂਦੀ ਹੈ, ਤਾਂ 21 ਮਈ ਨੂੰ ਦੁਬਾਰਾ ਵੋਟਿੰਗ ਹੋਵੇਗੀ। ਸ਼ੁਰੂਆਤੀ ਰੁਝਾਨ ਭਾਜਪਾ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ | ਜਿਸ ‘ਚ ਭਾਜਪਾ 194 ਸੀਟਾਂ ‘ਤੇ ਅੱਗੇ ਹੈ ਅਤੇ ਟੀਐਮਸੀ 93 ‘ਤੇ ਹੈ।

ਹੁਣ ਤੱ ਭਾਜਪਾ ਨੂੰ 45% ਵੋਟਾਂ ਮਿਲੀਆਂ ਜਾਪਦੀਆਂ ਹਨ, ਜਦੋਂ ਕਿ ਟੀਐਮਸੀ ਨੂੰ 42% ਵੋਟਾਂ ਮਿਲੀਆਂ ਜਾਪਦੀਆਂ ਹਨ। ਵੋਟਾਂ ਦੀ ਗਿਣਤੀ ਵਿਚਾਲੇ ਮਮਤਾ ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਮਨਮਾਨੀ ਨਾਲ ਕੰਮ ਕਰ ਰਿਹਾ ਹੈ। “ਅਸੀਂ ਅੰਤਿਮ ਦੌਰ ਤੋਂ ਬਾਅਦ ਜਿੱਤਾਂਗੇ,”। ਇਸ ਦੌਰਾਨ ਆਸਨਸੋਲ ‘ਚ ਟੀਐਮਸੀ ਦਫਤਰ ਦੇ ਕੈਂਪ ‘ਚ ਭੰਨਤੋੜ ਕੀਤੀ ਗਈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਰੁਝਾਨਾਂ ‘ਤੇ ਆਪਣੀ ਪਹਿਲੀ ਪ੍ਰਤੀਕਿਰਿਆ ‘ਚ ਆਪਣੇ ਪਾਰਟੀ ਵਰਕਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਗਿਣਤੀ ਦੇ ਕੁਝ ਦੌਰ ਹੀ ਪੂਰੇ ਹੋਏ ਹਨ, ਅਤੇ ਜਿਵੇਂ-ਜਿਵੇਂ ਗਿਣਤੀ ਅੱਗੇ ਵਧਦੀ ਹੈ, ਚੋਣ ਨਤੀਜੇ ਬਦਲ ਸਕਦੇ ਹਨ। ਉਸਨੇ ਪਾਰਟੀ ਪੋਲਿੰਗ ਏਜੰਟਾਂ ਨੂੰ ਪੋਲਿੰਗ ਸਟੇਸ਼ਨਾਂ ਤੋਂ ਨਾ ਜਾਣ ਦੀ ਅਪੀਲ ਕੀਤੀ।

2021 ਦੇ ਮੁਕਾਬਲੇ ਇਸ ਵਾਰ ਭਾਜਪਾ ਦਾ ਵੋਟ ਸ਼ੇਅਰ ਲਗਭਗ 6% ਵੱਧ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਭਾਜਪਾ ਨੂੰ ਇਸ ਸਮੇਂ ਲਗਭਗ 45% ਵੋਟਾਂ ਮਿਲੀਆਂ ਹਨ ਅਤੇ ਪਿਛਲੀ ਵਾਰ ਨਾਲੋਂ 117 ਸੀਟਾਂ ਵੱਧ ਜਿੱਤਣ ਦਾ ਅਨੁਮਾਨ ਹੈ।

ਰੁਝਾਨਾਂ ‘ਚ ਭਾਜਪਾ ਦੀ ਲੀਡ ਨੇ ਭਾਜਪਾ ਵਰਕਰਾਂ ‘ਚ ਬਹੁਤ ਉਤਸ਼ਾਹ ਪੈਦਾ ਕੀਤਾ ਹੈ। ਇਸ ਉਤਸ਼ਾਹ ਕਾਰਨ ਕੁਝ ਭਾਜਪਾ ਵਰਕਰਾਂ ਨੇ ਵੋਟ ਗਿਣਤੀ ਦੌਰਾਨ ਕੋਲਕਾਤਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ਦੇ ਬਾਹਰ “ਜੈ ਸ਼੍ਰੀ ਰਾਮ” ਦੇ ਨਾਅਰੇ ਲਗਾਏ।

Read More: ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਸਰਕਾਰ ਦਾ ਅੰਤ ? ਜਾਣੋ TMC ਹਾਰ ਦੇ ਰਹੇ ਵੱਡੇ ਕਾਰਨ

ਵਿਦੇਸ਼

Scroll to Top