Site icon TheUnmute.com

DGP ਗੌਰਵ ਯਾਦਵ ਵਲੋਂ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼, ਹਰ ਮਹੀਨੇ ਲੈਣਗੇ ਕ੍ਰਾਈਮ ਰਿਪੋਰਟ

Amritsar DGP

ਚੰਡੀਗੜ੍ਹ, 2 ਮਾਰਚ 2023: ਪੰਜਾਬ ਵਿੱਚ ਕਾਨੂੰਨੀ ਵਿਵਸ਼ਥਾ ਨੂੰ ਹਰ ਹੀਲੇ ਕਾਇਮ ਰੱਖਣ ਲਈ ਪੰਜਾਬ ਪੁਲਿਸ ਵਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ | ਇਸਦੇ ਤਹਿਤ 4 ਸੂਬਿਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਵੱਲੋਂ ਆਪਣੇ ਵਿਭਾਗ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ ਗਈ।

ਜਿਸ ਵਿੱਚ ਡੀਜੀਪੀ ਗੌਰਵ ਯਾਦਵ (DGP Gaurav Yadav) ਵੱਲੋਂ ਪੁਲਿਸ ਅਧਿਕਾਰੀਆਂ ਨੂੰ ਕਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਐਸਐਸਪੀ ਖੁਦ ਫੀਲਡ ਵਿੱਚ ਜਾ ਕੇ ਮੋਰਚਾ ਸੰਭਾਲਦੇ ਨਜ਼ਰ ਆਉਣਗੇ। ਇਸ ਮੋਰਚੇ ਦੇ ਤਹਿਤ ਹਰ ਮਹੀਨੇ ਜ਼ਿਲੇ ਵਿਚ ਹੋ ਰਹੇ ਅਪਰਾਧਾਂ ਦੀ ਰਿਪੋਰਟ ਆਪਣੀ ਰੇਂਜ ਦੇ ਪੁਲਿਸ ਅਧਿਕਾਰੀਆਂ ਤੋਂ ਨਾਰਕੋ-ਟੈਰਰਿਜ਼ਮ ਦੇ ਸਬੰਧ ਵਿਚ ਲੈਣਗੇ ।

Exit mobile version