Ram Rahim

ਡੇਰਾ ਮੁਖੀ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਲਗਜ਼ਰੀ ਗੱਡੀਆਂ ਦੇ ਕਾਫਲੇ ਨਾਲ ਜੇਲ੍ਹ ਤੋਂ ਆਏ ਬਾਹਰ

ਸਿਰਸਾ, 26 ਮਈ, 2026: ਬਲਾਤਕਾਰ ਦੀ ਸ਼ਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੰਗਲਵਾਰ ਨੂੰ 30 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਹਨ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਸਵੇਰੇ 6:30 ਵਜੇ ਰਵਾਨਾ ਹੋਏ ਅਤੇ ਲਗਭਗ 9:15 ਵਜੇ ਸਿਰਸਾ ਦੇ ਡੇਰੇ ਪਹੁੰਚੇ।
ਰਾਮ ਰਹੀਮ ਦੇ ਕਾਫਲੇ ‘ਚ ਅੱਠ ਲਗਜ਼ਰੀ ਗੱਡੀਆਂ ਸ਼ਾਮਲ ਸਨ, ਜਿਨ੍ਹਾਂ ‘ਚ ਇੱਕ ਟੋਇਟਾ ਲੈਂਡ ਕਰੂਜ਼ਰ ਅਤੇ ਇੱਕ ਫਾਰਚੂਨਰ ਲੀਜੈਂਡਰ ਸ਼ਾਮਲ ਸੀ।

ਜਿਕਰਯੋਗ ਹੈ ਕਿ ਇਹ ਰਾਮ ਰਹੀਮ ਦੀ 16ਵੀਂ ਪੈਰੋਲ ਹੈ, ਜੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ‘ਚ ਉਹ ਜੇਲ੍ਹ ਤੋਂ ਦੂਜੀ ਵਾਰ ਬਾਹਰ ਆਏ ਹਨ। ਜਨਵਰੀ 2026 ‘ਚ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।

ਜੇਲ੍ਹ ਪ੍ਰਸ਼ਾਸਨ ਨੇ ਭੀੜ ਤੋਂ ਬਚਣ ਲਈ ਸਵੇਰੇ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ | ਉਸਦਾ ਕਾਫਲਾ ਪਿਛਲੇ ਗੇਟ ਰਾਹੀਂ ਡੇਰੇ ‘ਚ ਦਾਖਲ ਹੋਇਆ। ਰਾਮ ਰਹੀਮ ਦੇ ਸਿਰਸਾ ਪਹੁੰਚਣ ਤੋਂ ਬਾਅਦ, ਪੁਲਿਸ ਪ੍ਰਸ਼ਾਸਨ ਪੂਰੇ ਖੇਤਰ ‘ਚ ਅਲਰਟ ‘ਤੇ ਹੈ।

Read More: SC ਕਮਿਸ਼ਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਦਾ ਲਿਆ ਸੂ ਮੋਟੋ ਨੋਟਿਸ

ਵਿਦੇਸ਼

Scroll to Top