LPG cylinder booking

ਸ਼ਹਿਰਾਂ ‘ਚ 25 ਦਿਨਾਂ ‘ਚ ਹੀ ਮਿਲੇਗਾ ਸਿਲੰਡਰ, ਕੇਂਦਰ ਸਰਕਾਰ ਨੇ ਅਫ਼ਵਾਹਾਂ ਨੂੰ ਕੀਤਾ ਖਾਰਜ

ਦੇਸ਼, 25 ਮਾਰਚ 2026: ਕੇਂਦਰ ਸਰਕਾਰ ਨੇ ਐਲਪੀਜੀ ਸਿਲੰਡਰ ਬੁਕਿੰਗ ਦੀ ਆਖਰੀ ਤਾਰੀਖ਼ ‘ਚ ਬਦਲਾਅ ਦੀਆਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਪੈਟਰੋਲੀਅਮ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਬੁਕਿੰਗ ਨਿਯਮਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਮੌਜੂਦਾ ਪ੍ਰਣਾਲੀ ਲਾਗੂ ਹੈ।

ਪੈਟਰੋਲੀਅਮ ਮੰਤਰਾਲੇ ਦੇ ਮੁਤਾਬਕ, ਕੁਝ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐਮਯੂਵਾਈ) ਕੁਨੈਕਸ਼ਨਾਂ ਲਈ 45 ਦਿਨਾਂ ਦੀ ਨਵੀਂ ਸਮਾਂ ਸੀਮਾ, ਗੈਰ-ਪੀਐਮਯੂਵਾਈ ਸਿੰਗਲ ਸਿਲੰਡਰਾਂ ਲਈ 25 ਦਿਨ ਅਤੇ ਦੋਹਰੇ ਸਿਲੰਡਰਾਂ ਲਈ 35 ਦਿਨ ਦੀ ਸਮਾਂ ਸੀਮਾ ਲਾਗੂ ਕੀਤੀ ਹੈ। ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਗੁੰਮਰਾਹਕੁੰਨ ਅਤੇ ਝੂਠਾ ਕਰਾਰ ਦਿੱਤਾ ਹੈ।

ਮੰਤਰਾਲੇ ਨੇ ਕਿਹਾ ਕਿ ਐਲਪੀਜੀ ਰੀਫਿਲ ਬੁੱਕ ਕਰਨ ਲਈ ਮੌਜੂਦਾ ਸਮਾਂ ਸੀਮਾ ਲਾਗੂ ਰਹੇਗੀ: ਸ਼ਹਿਰੀ ਖੇਤਰਾਂ ‘ਚ 25 ਦਿਨ ਅਤੇ ਪੇਂਡੂ ਖੇਤਰਾਂ ‘ਚ 45 ਦਿਨ, ਜੋ ਕਿ ਹਰ ਕਿਸਮ ਦੇ ਕੁਨੈਕਸ਼ਨਾਂ ‘ਤੇ ਬਰਾਬਰ ਲਾਗੂ ਹੁੰਦੀ ਹੈ।

ਸਰਕਾਰ ਨੇ ਨਾਗਰਿਕਾਂ ਨੂੰ ਅਜਿਹੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਜਾਂ ਫੈਲਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਬੇਲੋੜੀ ਜਾਂ ਘਬਰਾਹਟ ‘ਚ ਐਲਪੀਜੀ ਬੁਕਿੰਗ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ | ਮੰਤਰਾਲੇ ਨੇ ਇਹ ਵੀ ਭਰੋਸਾ ਦਿੱਤਾ ਕਿ ਦੇਸ਼ ‘ਚ ਐਲਪੀਜੀ ਦਾ ਲੋੜੀਂਦਾ ਸਟਾਕ ਉਪਲਬਧ ਹੈ ਅਤੇ ਕਿਸੇ ਵੀ ਕਮੀ ਦਾ ਕੋਈ ਡਰ ਨਹੀਂ ਹੈ, ਇਸ ਲਈ ਖਪਤਕਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

Read More: ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਅੰਤਰਾਲ ‘ਚ ਇੱਕ ਵੱਡਾ ਬਦਲਾਅ, ਜਾਣੋ ਵੇਰਵਾ

ਵਿਦੇਸ਼

Scroll to Top