ਸਹਿਕਾਰੀ ਵਿਭਾਗ ਕਰਮਚਾਰੀ ਐਸੋਸੀਏਸ਼ਨ ਨੇ ਆਪਣੀਆਂ ਜਾਇਜ਼ ਮੰਗਾਂ ਪੇਸ਼ ਕਰਨ ਲਈ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 28 ਅਪ੍ਰੈਲ 2026: ਪੰਜਾਬ ਵਿਧਾਨ ਸਭਾ (punjab vidhan sabha) ਦੇ ਸਪੀਕਰ  ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਹਿਕਾਰੀ ਵਿਭਾਗ ਕਰਮਚਾਰੀ ਐਸੋਸੀਏਸ਼ਨ ਨਾਲ ਮੁਲਾਕਾਤ ਕੀਤੀ ਅਤੇ ਸੇਵਾ ਨਿਯਮਾਂ 1997, ਨਵੇਂ ਤਨਖਾਹ ਸਕੇਲਾਂ ਅਤੇ ਕਰਮਚਾਰੀਆਂ ਦੀਆਂ ਹੋਰ ਮੰਗਾਂ ਨਾਲ ਸਬੰਧਤ ਮੁੱਦਿਆਂ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ।ਸਪੀਕਰ ਸੰਧਵਾਂ ਨੇ ਆਪਣਾ ਮੰਗ ਪੱਤਰ ਸਹਿਕਾਰੀ ਵਿਭਾਗ ਦੇ ਸਕੱਤਰ ਨੂੰ ਟਿੱਪਣੀਆਂ ਲਈ ਭੇਜਿਆ। ਐਸੋਸੀਏਸ਼ਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਕਾਰਾਤਮਕ ਦਖਲ ਦੇਣ ਲਈ ਧੰਨਵਾਦ ਕੀਤਾ।

ਮੀਟਿੰਗ ਦੌਰਾਨ ਗੁਰਦੇਵ ਸਿੰਘ ਸਿੱਧੂ, ਸਾਬਕਾ ਪ੍ਰਧਾਨ, ਪੰਜਾਬ ਰਾਜਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ, ਫਰੀਦਕੋਟ,  ਲਾਲਜੀਤ ਸਿੰਘ, ਜ਼ਿਲ੍ਹਾ ਪ੍ਰਧਾਨ, ਫਿਰੋਜ਼ਪੁਰ; ਜਗਸੀਰ ਸਿੰਘ, ਜ਼ਿਲ੍ਹਾ ਪ੍ਰਧਾਨ, ਸ੍ਰੀ ਮੁਕਤਸਰ ਸਾਹਿਬ; ਸਰਦਾਰ ਬਖਸ਼ੀਸ਼ ਸਿੰਘ, ਸੂਬਾ ਖਜ਼ਾਨਚੀ, ਜਗਮੀਤ ਸਿੰਘ; ਸੂਬਾ ਪ੍ਰੈਸ ਸਕੱਤਰ, ਖੁਸ਼ਪ੍ਰੀਤ ਸਿੰਘ; ਅਮਨਦੀਪ ਸ਼ਰਮਾ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਮੌਜੂਦ ਸਨ।

Read More: ‘ਆਪ’ ਆਗੂਆਂ ਨਾਲ ਰਾਜਘਾਟ ਪਹੁੰਚੇ ਅਰਵਿੰਦ ਕੇਜਰੀਵਾਲ, ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ

ਵਿਦੇਸ਼

Scroll to Top