AdityanathYogi

ਅਯੁੱਧਿਆ ਦੀ ਆੜ ‘ਚ ਦੇਸ਼ ਦੀ ਆਸਥਾ ‘ਤੇ ਹਮਲਾ ਕਰਨ ਵਾਲਿਆਂ ਨੂੰ CM ਯੋਗੀ ਦਾ ਕਰਾਰਾ ਜਵਾਬ; 9 ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਪਾਈ ਰੌਸ਼ਨੀ

ਲਖਨਊ, 14 ਜੁਲਾਈ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵਿਰੋਧੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਲਈ ਦੇਸ਼ ਦੀ ਪ੍ਰਭੂਸੱਤਾ ਸਭ ਤੋਂ ਉੱਪਰ ਨਹੀਂ ਹੈ, ਉਹ ਲਗਾਤਾਰ ਦੇਸ਼ ਦੀ ਪਛਾਣ ਅਤੇ ਲੋਕਾਂ ਦੀ ਆਸਥਾ ‘ਤੇ ਹਮਲੇ ਕਰ ਰਹੇ ਹਨ। ਲਖਨਊ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਮੰਦਰ ਨਾਲ ਸਬੰਧਤ ਮਾਮਲੇ ਦੀ ਟ੍ਰਸਟ ਦੀ ਅਪੀਲ ‘ਤੇ ਐਸ.ਆਈ.ਟੀ. (SIT) ਵੱਲੋਂ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਆੜ ਵਿੱਚ ਹਿੰਦੂ ਤੀਰਥ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਉਹੀ ਲੋਕ ਹਨ ਜਿਹੜੇ ਕਦੇ ਗ਼ਰੀਬਾਂ ਦੇ ਹੱਕ ਲੁੱਟਦੇ ਸਨ ਅਤੇ ਜਿਨ੍ਹਾਂ ਨੇ ਪਵਿੱਤਰ ਹਨੂਮਾਨਗੜ੍ਹੀ ਵਿਖੇ ਨਮਾਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਸੀ।” ਉਨ੍ਹਾਂ ਲੋਕਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।

ਉਨ੍ਹਾਂ ਪਿਛਲੇ 9 ਸਾਲਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਹੋਏ ਬਦਲਾਵਾਂ ਅਤੇ ਵਿਕਾਸ ਦਾ ਵੇਰਵਾ ਸਾਂਝਾ ਕੀਤਾ:

ਅਮਨ-ਕਾਨੂੰਨ ਅਤੇ ਸੁਰੱਖਿਆ : 2017 ਤੋਂ ਪਹਿਲਾਂ ਯੂਪੀ ਵਿੱਚ ਹਰ ਤੀਜੇ ਦਿਨ ਦੰਗੇ ਹੁੰਦੇ ਸਨ ਅਤੇ ਧੀਆਂ-ਭੈਣਾਂ ਅਸੁਰੱਖਿਅਤ ਸਨ। ਅੱਜ ਯੂਪੀ ਪੂਰੀ ਤਰ੍ਹਾਂ ਦੰਗਾ-ਮੁਕਤ ਅਤੇ ਕਰਫ਼ਿਊ-ਮੁਕਤ ਹੋ ਚੁੱਕਾ ਹੈ।

ਆਰਥਿਕ ਤਰੱਕੀ : ਸੂਬੇ ਦੀ ਜੀ.ਐਸ.ਡੀ.ਪੀ. (GSDP) 12 ਲੱਖ ਕਰੋੜ ਤੋਂ ਵਧ ਕੇ 36 ਲੱਖ ਕਰੋੜ ਰੁਪਏ ਅਤੇ ਸਾਲਾਨਾ ਬਜਟ 9 ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਪ੍ਰਤੀ ਵਿਅਕਤੀ ਆਮਦਨ 43 ਹਜ਼ਾਰ ਤੋਂ ਵਧ ਕੇ 1.20 ਲੱਖ ਰੁਪਏ ਹੋ ਚੁੱਕੀ ਹੈ।

ਉਦਯੋਗ ਅਤੇ ਰੁਜ਼ਗਾਰ : ਸੁਰੱਖਿਅਤ ਮਾਹੌਲ ਸਦਕਾ ਸੂਬੇ ਨੂੰ 50 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ (ODOP) ਅਤੇ MSME ਸੈਕਟਰ ਰਾਹੀਂ 3.25 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਬੇਰੁਜ਼ਗਾਰੀ ਦੀ ਦਰ 19% ਤੋਂ ਘਟ ਕੇ 3% ਤੋਂ ਵੀ ਘੱਟ ਰਹਿ ਗਈ ਹੈ।

ਬੁਨਿਆਦੀ ਢਾਂਚਾ : ਦੇਸ਼ ਦੇ 60 ਫ਼ੀਸਦੀ ਐਕਸਪ੍ਰੈਸ-ਵੇਅ ਇਕੱਲੇ ਯੂਪੀ ਵਿੱਚ ਹਨ। ਸੂਬੇ ਵਿੱਚ ਮੈਟਰੋ, ਰੈਪਿਡ ਰੇਲ ਅਤੇ ਏਅਰਪੋਰਟਾਂ ਦਾ ਜਾਲ ਵਿਛਾਇਆ ਗਿਆ ਹੈ।

ਕਿਸਾਨੀ ਭਲਾਈ : ਕਿਸਾਨਾਂ ਨੂੰ 10 ਘੰਟੇ ਬਿਜਲੀ ਅਤੇ ਸਿੰਚਾਈ ਸਹੂਲਤਾਂ ਦਿੱਤੀਆਂ ਗਈਆਂ ਹਨ। 2017 ਤੋਂ ਹੁਣ ਤੱਕ ਗੰਨਾ ਉਤਪਾਦਕਾਂ ਨੂੰ 3.23 ਲੱਖ ਕਰੋੜ ਰੁਪਏ ਦਾ ਸਿੱਧਾ ਭੁਗਤਾਨ ਕੀਤਾ ਗਿਆ ਹੈ ਅਤੇ 122 ਖੰਡ ਮਿੱਲਾਂ ਚਾਲੂ ਹਨ।

ਨੌਕਰੀਆਂ ਤੇ ਸਮਾਜਿਕ ਸੁਰੱਖਿਆ : ਸੂਬੇ ਵਿੱਚ 9 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 2.25 ਲੱਖ ਭਰਤੀਆਂ ਇਕੱਲੀ ਯੂਪੀ ਪੁਲਿਸ ਵਿੱਚ ਹੋਈਆਂ ਹਨ। ਪੁਲਿਸ ਵਿੱਚ ਮਹਿਲਾ ਮੁਲਾਜ਼ਮਾਂ ਦੀ ਗਿਣਤੀ 10 ਹਜ਼ਾਰ ਤੋਂ ਵਧ ਕੇ 45 ਹਜ਼ਾਰ ਹੋ ਗਈ ਹੈ। ਇਸ ਤੋਂ ਇਲਾਵਾ 16 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਅਤੇ ਲੱਖਾਂ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ।

Read More : ਯੂਪੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਸਰਵੇਖਣਾਂ ਦਾ ਤੀਜਾ ਪੜਾਅ ਪੂਰਾ

ਵਿਦੇਸ਼

Scroll to Top