ਚੰਡੀਗੜ੍ਹ, 23 ਜੂਨ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਖਨਊ ਦੇ ਇੱਕ ਕੋਚਿੰਗ ਸੈਂਟਰ ‘ਚ ਵਾਪਰੀ ਭਿਆਨਕ ਅੱਗ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ | ਉਨ੍ਹਾਂ ਕਿਹਾ ਕਿ ਲਖਨਊ ਦੇ ਇੱਕ ਕੋਚਿੰਗ ਸੈਂਟਰ ‘ਚ ਭਿਆਨਕ ਅੱਗ ਲੱਗਣ ਦੀ ਖ਼ਬਰ ਬਹੁਤ ਦੁਖਦਾਈ ਅਤੇ ਦਿਲ ਕੰਬਾਊਣ ਵਾਲੀ ਹੈ। ਇਸ ਦੁਖਦਾਈ ਹਾਦਸੇ ‘ਚ ਆਪਣੀਆਂ ਜਾਨਾਂ ਗੁਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਪ੍ਰਤੀ ਸਾਡੀ ਦਿਲੀ ਸੰਵੇਦਨਾ ਹੈ।
ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਪੀੜਤ ਪਰਿਵਾਰਾਂ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ। ਇਸ ਦੁੱਖ ਦੀ ਘੜੀ ‘ਚ ਸਾਡੀਆਂ ਹਮਦਰਦੀਆਂ ਪ੍ਰਭਾਵਿਤ ਪਰਿਵਾਰਾਂ ਨਾਲ ਹਨ। ਹੁਣ ਤੱਕ, ਹਾਦਸੇ ‘ਚ 15 ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚ 5 ਔਰਤਾਂ ਅਤੇ 10 ਪੁਰਸ਼ ਸ਼ਾਮਲ ਹਨ, ਜਿਨ੍ਹਾਂ ‘ਚੋਂ ਜ਼ਿਆਦਾਤਰ 20 ਤੋਂ 30 ਸਾਲ ਦੇ ਵਿਦਿਆਰਥੀ ਹਨ।
ਜਿਸ ਇਮਾਰਤ ‘ਚ ਅੱਗ ਲੱਗੀ ਉਹ ਅਲੀਗੰਜ ਖੇਤਰ ‘ਚ ਹੈ। ਬੇਸਮੈਂਟ, ਗਰਾਊਂਡ ਅਤੇ ਪਹਿਲੀ ਮੰਜ਼ਿਲ ‘ਤੇ ਇੱਕ ਪਾਲਤੂ ਜਾਨਵਰਾਂ ਦੀ ਦੁਕਾਨ ਅਤੇ ਇੱਕ ਕਲੀਨਿਕ ਹੈ। ਦੂਜੀ ਮੰਜ਼ਿਲ ‘ਤੇ ਲਰਨਿੰਗ ਸਪੇਸ ਅਤੇ ਹੈੱਡ ਹੌਪਰ ਸਟੂਡੀਓ ਨਾਮਕ ਇੱਕ ਲਾਇਬ੍ਰੇਰੀ (ਕੋਚਿੰਗ) ਹੈ, ਜੋ 3D ਕਲਾ ਉਤਪਾਦਨ ਅਤੇ ਗੇਮ ਸੰਪਤੀ ਆਊਟਸੋਰਸਿੰਗ ‘ਚ ਮਾਹਰ ਹੈ।
Read More: CM ਯੋਗੀ ਵੱਲੋਂ ਕੋਚਿੰਗ ਸੈਂਟਰ ਹਾਦਸੇ ‘ਚ ਜ਼ਖਮੀਆਂ ਨਾਲ ਮੁਲਾਕਾਤ, 15 ਮੌ.ਤਾਂ ਦੀ ਪੁਸ਼ਟੀ




