ਅੰਮ੍ਰਿਤਸਰ, 31 ਮਈ 2026: ਅੰਮ੍ਰਿਤਸਰ ‘ਚ ਸਕੂਲ ਫੀਸ ਨਾ ਭਰਨ ਦੇ ਦਬਾਅ ਤੋਂ ਪ੍ਰੇਸ਼ਾਨ ਇੱਕ 12ਵੀਂ ਜਮਾਤ ਦੀ ਵਿਦਿਆਰਥਣ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਦੋਂ ਉਸਦੀ ਹਾਲਤ ਵਿਗੜ ਗਈ, ਜਿੱਥੇ ਹਸਪਤਾਲ ‘ਚ ਅੱਜ (31 ਮਈ) ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ 17 ਸਾਲਾ ਅਮਜੋਤ ਕੌਰ ਵਜੋਂ ਹੋਈ ਹੈ, ਜੋ ਕਿ 88 ਫੁੱਟ ਰੋਡ ਇਲਾਕੇ ਦੀ ਰਹਿਣ ਵਾਲੀ ਹੈ। ਉਹ ਆਪਣੀ ਮਾਸੀ ਸਰਬਜੀਤ ਕੌਰ ਨਾਲ ਰਹਿ ਰਹੀ ਸੀ ਅਤੇ ਪੜ੍ਹ ਰਹੀ ਸੀ। ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਉਸਦੀ ਹਾਲਤ ਵਿਗੜਨ ‘ਤੇ ਅਮਜੋਤ ਕੌਰ ਨੂੰ 29 ਮਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਸਦੀ ਹਾਲਤ ‘ਚ ਸੁਧਾਰ ਨਹੀਂ ਹੋਇਆ |
ਹਸਪਤਾਲ ‘ਚ ਰਿਕਾਰਡ ਕੀਤੀ ਵੀਡੀਓ ‘ਚ ਅਮਜੋਤ ਨੇ ਦੱਸਿਆ ਕਿ 11 ਮਈ ਨੂੰ ਸਕੂਲ ਫੀਸਾਂ ਨੂੰ ਲੈ ਕੇ ਉਸਨੂੰ ਬਹੁਤ ਜ਼ਿਆਦਾ ਮਾਨਸਿਕ ਤਸੀਹੇ ਦਿੱਤੇ ਗਏ ਸਨ। ਉਸਨੇ ਦੱਸਿਆ ਕਿ ਉਸਨੂੰ ਇੱਕ ਵੱਖਰੇ ਕਮਰੇ ‘ਚ ਲਿਜਾਇਆ ਗਿਆ | ਇਸ ਨਾਲ ਉਹ ਪਰੇਸ਼ਾਨ ਹੋ ਗਈ, ਜਿਸ ਕਾਰਨ ਉਸਨੇ ਇਹ ਸਖ਼ਤ ਕਦਮ ਚੁੱਕਿਆ।। ਪਰਿਵਾਰ ਦੇ ਮੁਤਾਬਕ, ਅਮਜੋਤ ਨੇ ਸਕੂਲ ਫੀਸ ਦੇ ਲਗਭਗ 20,000 ਰੁਪਏ ਦੇਣੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਨ ਉਸ ‘ਤੇ ਫੀਸਾਂ ਦਾ ਭੁਗਤਾਨ ਕਰਨ ਲਈ ਲਗਾਤਾਰ ਦਬਾਅ ਪਾ ਰਿਹਾ ਸੀ।
ਮ੍ਰਿਤਕ ਦੀ ਮਾਸੀ ਸਰਬਜੀਤ ਕੌਰ ਨੇ ਦੋਸ਼ ਲਗਾਇਆ ਕਿ ਡੀਡੀਆਈਐਸ ਸਕੂਲ ਦੀ ਪ੍ਰਿੰਸੀਪਲ ਸ਼ਬਨਮ ਸ਼ਰਮਾ ਅਤੇ ਕਲਾਸ ਟੀਚਰ ਅਕਾਂਕਸ਼ਾ ਸ਼ਰਮਾ ਵਾਰ-ਵਾਰ ਅਮਜੋਤ ‘ਤੇ ਫੀਸਾਂ ਨੂੰ ਲੈ ਕੇ ਦਬਾਅ ਪਾ ਰਹੇ ਸਨ। ਉਸਦਾ ਦਾਅਵਾ ਹੈ ਕਿ ਇਸ ਮਾਨਸਿਕ ਦਬਾਅ ਕਾਰਨ ਅਮਜੋਤ ਨੇ ਜ਼ਹਿਰੀਲਾ ਪਦਾਰਥ ਖਾ ਲਿਆ।
ਘਟਨਾ ਤੋਂ ਬਾਅਦ ਵਿਜੇ ਨਗਰ ਪੁਲਿਸ ਸਟੇਸ਼ਨ ਨੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Read More: Jalandhar News: ਜਲੰਧਰ ‘ਚ RTI ਕਾਰਕੁਨ ਦੇ ਕ.ਤ.ਲ ਮਾਮਲੇ ‘ਚ ਪੁਲਿਸ ਦਾ ਵੱਡਾ ਖ਼ੁਲਾਸਾ




