ਚੰਡੀਗੜ੍ਹ, 13 ਅਪ੍ਰੈਲ 2026: ਚੰਡੀਗੜ੍ਹ ਪੁਲਿਸ ਵਿਭਾਗ ਦੇ ਤਿੰਨ ਇੰਸਪੈਕਟਰਾਂ ਨੂੰ ਡੀਐਸਪੀ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ ਤਿੰਨ ਇੰਸਪੈਕਟਰਾਂ ਨੂੰ ਅਸਥਾਈ ਤੌਰ ‘ਤੇ ਖਾਲੀ ਡੀਐਸਪੀ (ਡਿਪਟੀ ਸੁਪਰਡੈਂਟ ਆਫ਼ ਪੁਲਿਸ) ਅਸਾਮੀਆਂ ਦੀ ਜ਼ਿੰਮੇਵਾਰੀ ਸੌਂਪਣ ਦਾ ਹੁਕਮ ਜਾਰੀ ਕੀਤਾ ਹੈ। ਇਹ ਵਿਵਸਥਾ ਇਨ੍ਹਾਂ ਅਸਾਮੀਆਂ ‘ਤੇ ਸਥਾਈ ਨਿਯੁਕਤੀਆਂ ਹੋਣ ਤੱਕ ਲਾਗੂ ਰਹੇਗੀ।

ਇਨ੍ਹਾਂ ‘ਚੋਂ ਇੰਸਪੈਕਟਰ ਨੀਰਜ ਸਰਨਾ, ਇੰਸਪੈਕਟਰ ਸੁਖਦੀਪ ਸਿੰਘ ਅਤੇ ਇੰਸਪੈਕਟਰ ਰਣਜੋਧ ਸਿੰਘ ਨੂੰ ਡੀਐਸਪੀ ਦੀਆਂ ਡਿਊਟੀਆਂ ਸੌਂਪੀਆਂ ਹਨ। ਇਹ ਅਧਿਕਾਰੀ ਆਪਣੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਡੀਐਸਪੀ ਦੀਆਂ ਡਿਊਟੀਆਂ ਨਿਭਾਉਣਗੇ।
ਪ੍ਰਸ਼ਾਸਨ ਵੱਲੋਂ ਜਾਰੀ ਹੁਕਮ ‘ਚ ਕਿਹਾ ਹੈ ਕਿ ਇਹ ਵਿਵਸਥਾ ਅਸਥਾਈ ਹੈ ਅਤੇ ਇਸਨੂੰ ਸਥਾਈ ਨਿਯੁਕਤੀ ਲਈ ਆਧਾਰ ਨਹੀਂ ਮੰਨਿਆ ਜਾਵੇਗਾ। ਇਹ ਸਿਰਫ਼ ਉਦੋਂ ਤੱਕ ਵੈਧ ਹੈ ਜਦੋਂ ਤੱਕ ਡੀਐਸਪੀ ਅਹੁਦਿਆਂ ‘ਤੇ ਸਥਾਈ ਨਿਯੁਕਤੀਆਂ ਨਹੀਂ ਕੀਤੀਆਂ ਜਾਂਦੀਆਂ।
ਇਸਦੇ ਨਾਲ ਹੀ ਇਨ੍ਹਾਂ ਅਧਿਕਾਰੀਆਂ ਨੂੰ ਇਸ ਵਾਧੂ ਜ਼ਿੰਮੇਵਾਰੀ ਲਈ ਕੋਈ ਵਾਧੂ ਤਨਖਾਹ, ਭੱਤੇ ਜਾਂ ਸੀਨੀਅਰਤਾ ਲਾਭ ਨਹੀਂ ਮਿਲਣਗੇ। ਇਸ ਤੋਂ ਇਲਾਵਾ, ਇਸ ਸਮੇਂ ਨੂੰ ਤਰੱਕੀ ਲਈ ਨਹੀਂ ਗਿਣਿਆ ਜਾਵੇਗਾ। ਪ੍ਰਸ਼ਾਸਨ ਨੇ ਕਿਹਾ ਹੈ ਕਿ ਇਸ ਵਿਵਸਥਾ ਨੂੰ ਬਿਨਾਂ ਕਿਸੇ ਕਾਰਨ ਦੱਸੇ ਕਿਸੇ ਵੀ ਸਮੇਂ ਖਤਮ ਕੀਤਾ ਜਾ ਸਕਦਾ ਹੈ।
Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਪ੍ਰਿੰਸੀਪਲ–ਅਧਿਆਪਕ ਐਜੂਕਨਕਲੇਵ, ਆਰਟੀਫੀਸ਼ਲ ਇੰਟੈਲੀਜੈਂਸ ’ਤੇ ਚਰਚਾ




