ਚੰਡੀਗੜ੍ਹ, 15 ਜੂਨ 2026: ਪੰਜਾਬ ‘ਚ ਮਾਨਸੂਨ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀ ਅਜ ਰਹੀਆਂ ਹਨ | ਇਸ ਲੜੀ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ‘ਚ ਪਾਣੀ ਭਰਨ ਅਤੇ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਚੰਡੀਗੜ੍ਹ ਦੇ ਮੁੱਖ ਇੰਜੀਨੀਅਰ ਸੀ.ਬੀ. ਓਝਾ ਦੀ ਅਗਵਾਈ ‘ਚ ਇੰਜੀਨੀਅਰਿੰਗ ਵਿਭਾਗ ਦੀਆਂ ਟੀਮਾਂ ਲਗਾਤਾਰ ਫੀਲਡ ‘ਚ ਕੰਮ ਕਰ ਰਹੀਆਂ ਹਨ, ਅਤੇ ਮੌਨਸੂਨ ਨਾਲ ਸਬੰਧਤ ਕੰਮਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੂੰ ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਾਰੇ ਜ਼ਰੂਰੀ ਕੰਮ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਚੰਡੀਗੜ੍ਹ ‘ਚ ਪਾਣੀ ਭਰਨ ਦੀ ਸਮੱਸਿਆ ਨਾ ਹੋਵੇ ਅਤੇ ਵਸਨੀਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਪ੍ਰਸ਼ਾਸਨ ਦੇ ਮੁਤਾਬਕ ਮੌਨਸੂਨ ਨਾਲ ਸਬੰਧਤ ਸਾਰੇ ਕੰਮਾਂ ਦੀ ਰੋਜ਼ਾਨਾ ਸਮੀਖਿਆ ਕਰਕੇ ਫੀਲਡ ਅਧਿਕਾਰੀਆਂ ਨੂੰ ਨਿਯਮਤ ਨਿਰੀਖਣ ਕਰਨ ਅਤੇ ਪ੍ਰਗਤੀ ਰਿਪੋਰਟਾਂ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾ ਸਕੇ ਅਤੇ ਮੀਂਹ ਦੌਰਾਨ ਸ਼ਹਿਰ ‘ਚ ਆਮ ਜਨਜੀਵਨ ਵਿਘਨ ਨਾ ਪਵੇ।
ਪਟਿਆਲਾ ਪ੍ਰਸ਼ਾਸਨ ਨੇ ਸ਼ਹਿਰ ਦੇ ਮੁੱਖ ਨਾਲਿਆਂ, ਖਾਸ ਕਰਕੇ ਪਟਿਆਲਾ ਦੇ ਨਾਲਿਆਂ ਦੀ ਲਗਾਤਾਰ ਸਫਾਈ ਅਤੇ ਗਾਰ ਕੱਢ ਰਿਹਾ ਹੈ। ਇਸ ਤੋਂ ਇਲਾਵਾ, ਵੱਖ-ਵੱਖ ਖੇਤਰਾਂ ‘ਚ ਸੜਕਾਂ ਅਤੇ ਗਲੀਆਂ ਦੀ ਸਫਾਈ, ਸੜਕਾਂ ਦੀ ਦੇਖਭਾਲ ਅਤੇ ਰੁੱਖਾਂ ਦੀ ਕਟਾਈ ਦੀ ਨਿਯਮਤ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਚਾ ਮੀਂਹ ਤੋਂ ਪਹਿਲਾਂ ਸਾਰੇ ਨਾਲਿਆਂ ਅਤੇ ਗਲੀਆਂ ਦੀ ਸਫਾਈ ਪੂਰੀ ਕਰਨਾ ਹੈ, ਤਾਂ ਜੋ ਪਾਣੀ ਦੇ ਵਹਾਅ ‘ਚ ਰੁਕਾਵਟ ਨਾ ਪਵੇ ਅਤੇ ਪਾਣੀ ਇਕੱਠਾ ਨਾ ਹੋਵੇ। ਸ਼ਹਿਰੀ ਹੜ੍ਹ ਪ੍ਰਬੰਧਨ ਨੂੰ ਧਿਆਨ ‘ਚ ਰੱਖਦੇ ਹੋਏ, ਡਰੇਨੇਜ ਸਿਸਟਮ ਨੂੰ ਸੁਚਾਰੂ ਬਣਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
Read More: Punjab Weaher News: ਪੰਜਾਬ ‘ਚ ਫਿਰ ਵਧੀ ਗਰਮੀ, ਚੱਲੇਗੀ ਧੂੜ ਭਰੀ ਹਨ੍ਹੇਰੀ




