ਚੰਡੀਗੜ੍ਹ ,25 ਅਗਸਤ 2021 : ਕਾਂਗਰਸ ਸਰਕਾਰ ਦੇ ਵਿੱਚ ਕਾਂਟੋਂ ਕਾਲੇਸ਼ ਮੁੜ ਤੋਂ ਸ਼ੁਰੂ ਹੋ ਚੁੱਕਾ ਹੈ | ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਹੈ |
ਮਾਲਵਿੰਦਰ ਸਿੰਘ ਮਾਲੀ ਨੇ ਲਿਖਿਆ ਕਿ ਖ਼ਤਰੇ ਦਾ ਘੁਗੂ ਬੋਲ ਪਿਆ ਹੈ ,ਕੈਪਟਨ ,ਭਾਜਪਾ ਬਾਦਲਕਿਆ। ਕੇਜਰੀਵਾਲਕਿਆ ਵੱਲੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਾਬਦੇ ਹੇਠ ਰਾਸ਼ਟਰਵਾਦ ਦੇ ਕੁਤਕੇ ਨਾਲ ਪੰਜਾਬ ਅੰਦਰ ਆਪਣੀ ਕੁਰਸੀ ਅਤੇ ਰਾਜਸੀ ਭਵਿੱਖ ਬਚਾਉਣ ਦੀ ਵਿੱਢੀ ਮੁਹਿੰਮ ਠੁੱਸ ਹੋ ਚੁੱਕੀ ਹੈ |
ਨਾਲ ਹੀ ਉਹਨਾਂ ਲਿਖਿਆ ਕਿ ਸਿੱਧੂ ਦੇ ਨਿੱਜੀ ਸਲਾਹਕਾਰਾਂ ਦੇ ਨਿੱਜੀ ਵਿਚਾਰਾਂ ਦੇ ਬਹਾਨੇ ਸਿੱਧੂ ਦੇ ਪੰਜਾਬ ਏਜੰਡੇ ਨੂੰ ਨਿਸ਼ਾਨਾ ਬਣਾ ਕੇ ਭਟਕਾਉਣ ਲਈ ਸਲਾਹਕਾਰ ਨੂੰ ਹਟਾਉਣ ਦੀ ਮੁਹਿੰਮ ਵਿੱਡ ਕੇ ਕਾਂਗਰਸ ਹਾਈ ਕਮਾਂਡ ਉੱਪਰ ਸੁਆਲ ਉਠਾਉਣ ਦੇ ਮੌਕੇ ਦੇਣ ਵਾਲੇ ਕੈਪਟਨ ਅਤੇ ਉਸਦੀ ਚਾਪਲੂਸ ਸਰਕਾਰ ਜੁੰਡਲੀ ਆਪਣੀ ਕੁਰਸੀ ਉੱਪਰ ਹੀ ਸੁਆਲੀਆਂ ਨਿਸ਼ਾਨ ਲਵਾ ਬੈਠੀ ਹੈ |
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਵੱਲੋ ਮੈਨੂੰ ਨਿਜੀ ਸਲਾਹਕਾਰ ਵਜੋਂ ਮਾਨਤਾ ਦੇਣ ਤੋਂ ਪਹਿਲਾ ਮਈ ਪੋਸਟ ਪੈ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੇ ਲੱਛਣ ਨਹੀਂ ਲੱਗ ਰਹੇ | ਇਹ ਮੇਰਾ ਨਿੱਜੀ ਵਿਚਾਰ ਅਤੇ ਸਿਆਸੀ ਜਾਇਜ਼ਾ ਸੀ |