ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਮੀਦਵਾਰ ਤੇ ਸਿਆਸੀ ਪਾਰਟੀਆਂ ਆਨਲਾਈਨ ਵੀ ਲੈ ਸਕਦੀਆਂ ਹਨ ਮਨਜ਼ੂਰੀਆਂ

Political Parties

ਫਾਜ਼ਿਲਕਾ 26 ਮਾਰਚ 2024: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਹਿੱਤ ਹੋਣ ਵਾਲੀਆਂ ਵੱਖ-ਵੱਖ ਸਭਾਵਾਂ ਤੋਂ ਇਲਾਵਾ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ (Political Parties) ਨੂੰ ਬਹੁਤ ਸਾਰੀਆਂ ਜਰੂਰੀ ਪ੍ਰਵਾਨਗੀਆਂ ਲੈਣੀਆਂ ਹੁੰਦੀਆਂ ਹਨ | ਉਮੀਦਵਾਰ ਅਤੇ ਸਿਆਸੀ ਪਾਰਟੀਆਂ ਹੁਣ ਇਹ ਪ੍ਰਵਾਨਗੀਆਂ ਆਨਲਾਈਨ ਅਪਲਾਈ ਕਰਕੇ ਵੀ ਲੈ ਸਕਦੀਆਂ ਹਨ. ਇਸ ਲਈ ਪੋਰਟਲ ਦਾ ਲਿੰਕ https://suvidha.eci.gov.in/pc/public/login ਹੈ |

ਇਸ ਸਬੰਧੀ ਇੱਕ ਬੈਠਕ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਕੇਸ਼ ਕੁਮਾਰ ਪੋਪਲੀ ਦੀ ਪ੍ਰਧਾਨਗੀ ਹੇਠ ਹੋਈ, ਉਨਾਂ ਨੇ ਸਮੂਹ ਸਿਆਸੀ ਪਾਰਟੀਆਂ (Political Parties) ਅਤੇ ਸੰਭਾਵਿਤ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਚੁਣਾਵੀ ਸਭਾ, ਰੈਲੀ, ਬੈਠਕ ਪ੍ਰਵਾਨਗੀ ਲਏ ਤੋਂ ਬਿਨਾਂ ਨਾ ਕਰਨ।

ਲਾਊਡ ਸਪੀਕਰ ਦੀ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਹੈ ਅਤੇ ਵੱਖ-ਵੱਖ ਪ੍ਰਕਾਰ ਦੇ ਵਾਹਨ ਜੋ ਚੋਣ ਪ੍ਰਚਾਰ ਵਿੱਚ ਵਰਤੇ ਜਾ ਰਹੇ ਹਨ ਉਹਨਾਂ ਦੀ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਇਹ ਪ੍ਰਵਾਨਗੀਆਂ ਏਆਰਓ ਪੱਧਰ, ਜ਼ਿਲ੍ਹਾ ਚੋਣ ਅਫਸਰ ਦੇ ਪੱਧਰ ਅਤੇ ਮੁੱਖ ਚੋਣ ਅਫਸਰ ਦੇ ਪੱਧਰ ਤੇ ਉਪਲਬਧ ਹਨ ਜੋ ਕਿ ਵੱਖ-ਵੱਖ ਸ਼੍ਰੇਣੀ ਲਈ ਵੱਖ-ਵੱਖ ਥਾਂ ‘ਤੇ ਅਪਲਾਈ ਕੀਤੀ ਜਾ ਸਕਦੀ ਹੈ। ਪਰ ਇਹ ਸਾਰਾ ਕੁਝ ਇੱਕੋ ਆਨਲਾਈਨ ਪੋਰਟਲ ‘ਤੇ ਉਪਲਬਧ ਹੈ। ਇਸ ਤੋਂ ਬਿਨਾਂ ਆਫਲਾਈਨ ਅਰਜੀ ਵੀ ਦਿੱਤੀ ਜਾ ਸਕਦੀ ਹੈ। ਬੈਠਕ ਵਿੱਚ ਸਹਾਇਕ ਕਮਿਸ਼ਨਰ ਜਨਰਲ ਮਨਜੀਤ ਸਿੰਘ, ਡੀਟੀਸੀ ਮਨੀਸ਼ ਠੁਕਰਾਲ ਵੀ ਹਾਜ਼ਰ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।