July 6, 2024 6:08 pm
ਬੀਐਸਐਫ ਅਤੇ ਪਾਕਿ ਰੇਂਜਰਾਂ

ਈਦ ਦੇ ਤਿਉਹਾਰ ‘ਤੇ BSF ਅਤੇ ਪਾਕਿ ਰੇਂਜਰਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡ ਕੇ ਦਿੱਤੀਆਂ ਵਧਾਈਆਂ

ਚੰਡੀਗੜ੍ਹ 03 ਮਈ 2022: ਦੇਸ਼ ਸਮੇਤ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਈਦ (Eid)  ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਮਸਜਿਦਾਂ ‘ਚ ਲੋਕ ਨਮਾਜ਼ ਅਦਾ ਕਰ ਰਹੇ ਹਨ। ਇਸ ਮੌਕੇ ‘ਤੇ ਲੋਕ ਇੱਕ ਦੂਜੇ ਨੂੰ ਜੱਫੀ ਪਾ ਕੇ ਵਧਾਈਆਂ ਦੇ ਰਹੇ ਹਨ।

BSF ਅਤੇ ਪਾਕਿ ਰੇਂਜਰਾਂ

ਇਸਦੇ ਨਾਲ ਹੀ ਈਦ ਦੇ ਮੌਕੇ ‘ਤੇ ਭਾਰਤ-ਪਾਕਿਸਤਾਨ ਦੀ ਸਰਹੱਦ (Indo-Pakistan border) ‘ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਦੂਰੀ ਘਟਦੀ ਨਜ਼ਰ ਆਈ। ਬੀਐਸਐਫ (BSF) ਅਤੇ ਪਾਕਿ ਰੇਂਜਰਾਂ ਨੇ ਜੰਮੂ ਵਿੱਚ ਭਾਰਤ-ਪਾਕਿ ਸਰਹੱਦ ‘ਤੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਮਠਿਆਈਆਂ ਵੀ ਵੰਡੀਆਂ। ਸਾਂਬਾ, ਕਠੂਆ, ਆਰ.ਐੱਸ.ਪੁਰਾ, ਅਖਨੂਰ ਸਰਹੱਦ ‘ਤੇ ਸਥਿਤ ਵੱਖ-ਵੱਖ ਬੀਓਪੀਜ਼ ‘ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵੱਲੋਂ ਮਿਠਾਈਆਂ ਵੰਡੀਆਂ ਗਈਆਂ।

BSF ਅਤੇ ਪਾਕਿ ਰੇਂਜਰਾਂ

ਬੀਐਸਐਫ ਅਧਿਕਾਰੀ ਨੇ ਕਿਹਾ ਕਿ ਬੀਐਸਐਫ ਸਰਹੱਦ ‘ਤੇ ਸ਼ਾਂਤੀ ਅਤੇ ਸਦਭਾਵਨਾ ਵਾਲਾ ਮਾਹੌਲ ਬਣਾਉਣ ਲਈ ਹਮੇਸ਼ਾ ਮੋਹਰੀ ਰਿਹਾ ਹੈ। ਅਜਿਹੀਆਂ ਪਹਿਲਕਦਮੀਆਂ ਦੋਹਾਂ ਸਰਹੱਦੀ ਸੁਰੱਖਿਆ ਬਲਾਂ ਦਰਮਿਆਨ ਸ਼ਾਂਤੀ ਅਤੇ ਸੁਹਿਰਦ ਸਬੰਧਾਂ ਨੂੰ ਬਣਾਉਣ ਵਿੱਚ ਮਦਦ ਕਰਦੀਆਂ ਹਨ।