24 ਅਪ੍ਰੈਲ 2026: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਓਨਾ ਦੇ ਨਾਲ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਵੀ ਸਨ। ਜਿਹਨਾਂ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਿਬਿਨ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਹੈ|
ਉਥੇ ਹੀ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੇ ਨਾਲ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਵੀ ਸਨ। ਚੱਢਾ ਨੇ ਕਿਹਾ ਕਿ ਪਾਰਟੀ ਦੇ ਦੋ-ਤਿਹਾਈ ਸੰਸਦ ਮੈਂਬਰ ਉਨ੍ਹਾਂ ਨਾਲ ਸ਼ਾਮਲ ਹੋਣਗੇ। ਮਿੱਤਲ ਦੇ ਘਰ ‘ਤੇ 15 ਅਪ੍ਰੈਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪਾ ਮਾਰਿਆ ਸੀ।
ਰਾਘਵ ਚੱਢਾ ਨੇ ਕਿਹਾ, “ਰਾਜ ਸਭਾ ਵਿੱਚ ਤੁਹਾਡੇ 10 ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ ਦੋ ਤਿਹਾਈ, ਯਾਨੀ ਸੱਤ, ਸਾਡੇ ਨਾਲ ਹਨ।” ਉਨ੍ਹਾਂ ਦੇ ਨਾਮ ਹਨ:
ਰਾਘਵ ਚੱਢਾ
ਸੰਦੀਪ ਪਾਠਕ
ਰਾਜੇਂਦਰ ਗੁਪਤਾ
ਵਿਕਰਮ ਸਾਹਨੀ
ਸਵਾਤੀ ਮਾਲੀਵਾਲ
ਹਰਭਜਨ ਸਿੰਘ
ਅਸ਼ੋਕ ਮਿੱਤਲ
Read More: ਵੱਡੀ ਖਬਰ: ਰਾਘਵ ਚੱਢਾ ਸਮੇਤ ਇਹ ਫੜ੍ਹਣਗੇ ਭਾਜਪਾ ਦਾ ਪੱਲ੍ਹਾ, ਚੱਢਾ ਨੇ ਕਰਤਾ ਐਲਾਨ




