ਮਾਲੇਗਾਓਂ , 23 ਅਪ੍ਰੈਲ 2026: ਬੰਬੇ ਹਾਈ ਕੋਰਟ ਨੇ 2006 ਦੇ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ‘ਚ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ 4 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਜਾਂਚ ਬਾਰੇ ਟਿੱਪਣੀਆਂ ਕੀਤੀਆਂ, ਇਹ ਕਹਿੰਦੇ ਹੋਏ ਕਿ ਮਾਮਲਾ ਉਸ ਮੋੜ ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਸੱਚਾਈ ਤੱਕ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜਾਂਚ ਏਜੰਸੀਆਂ ਦੇ ਵਿਰੋਧੀ ਬਿਆਨਾਂ ਨੇ ਪੂਰੇ ਮਾਮਲੇ ਨੂੰ ਗੁੰਝਲਦਾਰ ਬਣਾ ਦਿੱਤਾ ਹੈ।
ਹਾਈ ਕੋਰਟ ਨੇ ਰਾਜੇਂਦਰ ਚੌਧਰੀ, ਧਨ ਸਿੰਘ, ਮਨੋਹਰ ਰਾਮ ਸਿੰਘ ਨਰਵਰੀਆ ਅਤੇ ਲੋਕੇਸ਼ ਸ਼ਰਮਾ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਲਈ ਲੋੜੀਂਦੇ ਸਬੂਤ ਨਹੀਂ ਸਨ। ਅਦਾਲਤ ਨੇ ਸਤੰਬਰ 2005 ‘ਚ ਵਿਸ਼ੇਸ਼ ਅਦਾਲਤ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਨੇ ਦੋਸ਼ ਤੈਅ ਕਰਦੇ ਸਮੇਂ ਉਪਲਬਧ ਸਬੂਤਾਂ ਅਤੇ ਵਿਰੋਧਾਭਾਸਾਂ ‘ਤੇ ਸਹੀ ਢੰਗ ਨਾਲ ਵਿਚਾਰ ਨਹੀਂ ਕੀਤਾ।
ਪੂਰਾ ਮਾਮਲਾ ਕੀ ਹੈ?
ਇਹ ਮਾਮਲਾ 8 ਸਤੰਬਰ, 2006 ਦਾ ਹੈ, ਜਦੋਂ ਮਾਲੇਗਾਓਂ ਸ਼ਹਿਰ ‘ਚ ਚਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ਵਿੱਚੋਂ ਤਿੰਨ ਧਮਾਕੇ ਹਮੀਦੀਆ ਮਸਜਿਦ ਅਤੇ ਬੜਾ ਕਬਰਿਸਤਾਨ ਕੰਪਲੈਕਸ ‘ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਤੁਰੰਤ ਬਾਅਦ ਹੋਏ ਸਨ, ਜਦੋਂ ਕਿ ਚੌਥਾ ਧਮਾਕਾ ਮੁਸ਼ਾਵਰਤ ਚੌਕ ‘ਚ ਹੋਇਆ ਸੀ। ਇਨ੍ਹਾਂ ਧਮਾਕਿਆਂ ‘ਚ 31 ਜਣੇ ਮਾਰੇ ਗਏ ਸਨ ਅਤੇ 312 ਜ਼ਖਮੀ ਹੋਏ ਸਨ।
Read More: ਬੀਕਾਜੀ ਫੂਡਜ਼ ਇੰਟਰਨੈਸ਼ਨਲ ਦੇ CMD ਸ਼ਿਵਰਤਨ ਅਗਰਵਾਲ ਦਾ ਹੋਇਆ ਦੇਹਾਂਤ




