July 2, 2024 9:22 pm
ਵੱਡੀ ਖ਼ਬਰ : ਭਾਜਪਾ

ਵੱਡੀ ਖ਼ਬਰ : ਭਾਜਪਾ ਆਗੂ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਚੰਡੀਗੜ੍ਹ ,20 ਅਗਸਤ 2021 : ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਅਨੀਲ ਜੋਸ਼ੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਚੁੱਕੇ ਹਨ | ਇਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਹਾਜ਼ਰ ਰਹੇ

ਅਨੀਲ ਜੋਸ਼ੀ ਦੇ ਨਾਲ ਸੁਖਜੀਤ ਕੌਰ,ਅਮਰਜੀਤ ਕੌਰ ਸਹੀ ,ਦਸੂਹਾ ,ਮੋਹਿਤ ਗੁਪਤਾ ਬਠਿੰਡਾ ,ਕਮਲ ਚੇਟਲੀ ਲੁਧਿਆਣਾ ,ਆਰ.ਡੀ ਸ਼ਰਮਾ ਲੁਧਿਆਣਾ ਕਾਰਪੋਰਸ਼ਨ ਕੌਂਸਲਰ ,ਰਾਜ ਕੁਮਾਰ ਬਿੱਟੂ ,ਸੁਰਿੰਦਰ ਛਿੰਦੀ ਸ਼ਾਮਲ ਹੋਏ |

ਇਹਨਾਂ ਸਭ ਦਾ ਬਿਕਰਮਜੀਤ ਸਿੰਘ ਮਜੀਠੀਆ ਵੱਲੋ ਪਾਰਟੀ ‘ਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਅਨਿਲ ਜੋਸ਼ੀ ਨੇ ਜੋ ਵੀ ਕਿਹਾ ਉਹ ਕਰਕੇ ਵਿਖਾਇਆ | ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਸਾਬਕਾ ਆਗੂ ਅਨਿਲ ਜੋਸ਼ੀ ਨੂੰ ਅਕਾਲੀ ਦਲ ਦਾ ਸੀਨੀਅਰ ਵਾਈਸ ਪ੍ਰਧਾਨ ਥਾਪਿਆ ਗਿਆ ਹੈ |

ਦੱਸਦਈਏ ਕਿ ਅਨਿਲ ਜੋਸ਼ੀ ਨੂੰ ਜੁਲਾਈ ਦੇ ਮਹੀਨੇ ‘ਚ ਪਾਰਟੀ ‘ਚੋ ਕੱਢ ਦਿੱਤਾ ਗਿਆ ਸੀ | ਕਿਉਂਕਿ ਅਨਿਲ ਜੋਸ਼ੀ ਵੱਲੋ ਲਗਾਤਾਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਸੀ ਅਤੇ ਉਹ ਪੰਜਾਬ ਭਾਜਪਾ ਦੇ ਸਾਰੇ ਵਿਧਾਇਕਾ ਨੂੰ ਕਿਸਾਨਾਂ ਦਾ ਸਾਥ ਦੇਣ ਤੇ ਕਿਸਾਨਾਂ ਦੀ ਆਵਾਜ਼ ਨੂੰ ਪਾਰਟੀ ਹਾਈਕਮਾਨ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਾ ਰਹੇ, ਜਿਸ ਤੋਂ ਬਾਅਦ ਪਾਰਟੀ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਸੀ।