ਚੰਡੀਗੜ੍ਹ ,5 ਅਗਸਤ 2021: ਤਰਨਤਾਰਨ ਦੇ ਪਿੰਡ ਗੰਡੀਵਿੰਦ ਧੱਤਲ ਤੋਂ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ , ਪਿੰਡ ਗੰਡੀਵਿੰਦ ਧੱਤਲ ‘ਚ ਚੋਰਾਂ ਵੱਲੋਂ ਬੈਂਕ ‘ਚੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ । ਜਿਕਰਯੋਗ ਹੈ ਕਿ ਬੀਤੀ ਰਾਤ ਚੋਰਾਂ ਨੇ ਕੋ- ਓਪਰੇਟਿਵ ਬੈਂਕ ਦੀ ਕੰਧ ਨੂੰ ਸੰਨ ਲਾ ਕੇ 4 ਲੱਖ 60 ਹਜ਼ਾਰ ਰੁਪਏ ਚੋਰੀ ਕੀਤੇ ਗਏ |ਸਵੇਰੇ ਘਟਨਾ ਦਾ ਪਤਾ ਲਗਦਿਆਂ ਹੀ ਬੈਂਕ ਮੈਨੇਜਰ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਨਾਲ ਹੀ ਸੀ.ਸੀ.ਟੀ.ਵੀ ਤਸਵੀਰਾਂ ਵੀ ਦੇ ਦਿੱਤੀਆਂ ,ਜਿਸ ਦੇ ਅਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਨਵੰਬਰ 23, 2024 4:42 ਪੂਃ ਦੁਃ