BAN and AUS toss

BAN ਬਨਾਮ AUS: ਆਸਟ੍ਰੇਲੀਆ ਨੇ ਦੂਜੇ T20 ‘ਚ ਬੰਗਲਾਦੇਸ਼ ਖ਼ਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ

ਸਪੋਰਟਸ ,19 ਜੂਨ 2026: BAN ਬਨਾਮ AUS T20: ਆਸਟ੍ਰੇਲੀਆ ਨੇ ਦੂਜੇ T20 ‘ਚ ਬੰਗਲਾਦੇਸ਼ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਹੈ |ਇਹ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ |ਆਸਟ੍ਰੇਲੀਆ ਨੇ ਬੁੱਧਵਾਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਬੰਗਲਾਦੇਸ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ ਸੀ, ਜਿਸ ‘ਚ ਤਜਰਬੇਕਾਰ ਸਪਿਨ ਗੇਂਦਬਾਜ਼ ਐਡਮ ਜੈਂਪਾਅਤੇ ਜੋਏਲ ਡੇਵਿਸ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਕੂਪਰ ਕੌਨੋਲੀ ਦੀ ਧਮਾਕੇਦਾਰ ਪਾਰੀ ਸ਼ਾਮਲ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਬੰਗਲਾਦੇਸ਼ ਦੀ ਟੀਮ 19 ਓਵਰਾਂ ‘ਚ 131 ਦੌੜਾਂ ‘ਤੇ ਢੇਰ ਹੋ ਗਈ। ਜਵਾਬ ‘ਚ, ਆਸਟ੍ਰੇਲੀਆ ਨੇ 10 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਪ੍ਰਾਪਤ ਕਰਕੇ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ।

ਬੰਗਲਾਦੇਸ਼ ਇਲੈਵਨ: ਸੈਫ ਹਸਨ, ਤਨਜ਼ੀਦ ਹਸਨ, ਸੌਮਿਆ ਸਰਕਾਰ, ਤੌਹੀਦ ਹਿਰਦੋਏ (ਕਪਤਾਨ), ਪਰਵੇਜ਼ ਹੁਸੈਨ ਇਮੋਨ (ਵਿਕਟਕੀਪਰ), ਅਬਦੁਲ ਗੱਫਾਰ ਸਕਲੈਨ, ਸ਼ਮੀਮ ਹੁਸੈਨ, ਰਿਸ਼ਾਦ ਹੁਸੈਨ, ਨਸੁਮ ਅਹਿਮਦ, ਨਾਹਿਦ ਰਾਣਾ, ਮੁਸਤਫਿਜ਼ੁਰ ਰਹਿਮਾਨ।

ਆਸਟ੍ਰੇਲੀਆ ਇਲੈਵਨ: ਮਿਸ਼ੇਲ ਮਾਰਸ਼ (ਕਪਤਾਨ), ਜੋਸ਼ ਇੰਗਲਿਸ (ਵਿਕਟਕੀਪਰ), ਕੂਪਰ ਕੌਨੋਲੀ, ਟਿਮ ਡੇਵਿਡ, ਮੈਟ ਰੇਨਸ਼ਾ, ਨਿਖਿਲ ਚੌਧਰੀ, ਜੋਏਲ ਡੇਵਿਸ, ਆਰੋਨ ਹਾਰਡੀ, ਨਾਥਨ ਐਲਿਸ, ਐਡਮ ਜੈਂਪਾ, ਸਪੈਂਸਰ ਜੌਹਨਸਨ।

Read More: NZ W ਬਨਾਮ IRE W: ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਆਇਰਲੈਂਡ ਨਾਲ ਭਿੜੇਗੀ ਨਿਊਜ਼ੀਲੈਂਡ, ਦੋਵਾਂ ਨੂੰ ਜਿੱਤ ਦੀ ਤਲਾਸ਼

ਵਿਦੇਸ਼

Scroll to Top