Moga news

ਮੋਗਾ ‘ਚ ਡੀਜੇ ਬੰਦ ਕਰਵਾਉਣ ਗਈ ਪੁਲਿਸ ਟੀਮ ‘ਤੇ ਹ.ਮ.ਲਾ, ASI ਜ਼ਖਮੀ

ਮੋਗਾ, 30 ਜੂਨ 2026: ਮੋਗਾ ‘ਚ ਡੀਜੇ ਬੰਦ ਕਰਵਾਉਣ ਗਈ ਪੁਲਿਸ ਟੀਮ ਅਤੇ ਕੁਝ ਲੋਕਾਂ ਵਿਚਾਲੇ ਝੜੱਪ ਹੋ ਗਈ ਹੈ| ਲੋਕਾਂ ਵੱਲੋਂ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰਨ ਦਾ ਦੋਸ਼ ਹੈ| ਇਹ ਘਟਨਾ ਬੀਤੀ ਦੇਰ ਰਾਤ ਕੋਟਕਪੂਰਾ ਬਾਈਪਾਸ ‘ਤੇ ਕੈਂਬਰਿਜ ਸਕੂਲ ਦੇ ਪਿੱਛੇ ਵਾਪਰੀ ਹੈ| ਇਸ ਕਥਿਤ ਹਮਲੇ ‘ਚ ਏਐਸਆਈ ਸੂਬਾ ਸਿੰਘ ਜ਼ਖਮੀ ਹੋ ਗਿਆ ਅਤੇ ਉਸਨੂੰ ਮੋਗਾ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ|

ਡੀਐਸਪੀ ਸਿਟੀ ਦੇ ਮੁਤਾਬਕ, 28 ਅਤੇ 29 ਜੂਨ ਦੀ ਦਰਮਿਆਨੀ ਰਾਤ ਨੂੰ ਲਗਭੱਗ 1 ਵਜੇ 112 ਹੈਲਪਲਾਈਨ ‘ਤੇ ਸ਼ਿਕਾਇਤ ਮਿਲੀ। ਗੁਆਂਢੀਆਂ ਨੇ ਦੱਸਿਆ ਕਿ ਇੱਕ ਘਰ ‘ਚ ਇੱਕ ਡੀਜੇ ਉੱਚੀ ਆਵਾਜ਼ ‘ਚ ਵਜਾ ਰਿਹਾ ਸੀ ਅਤੇ ਕੁਝ ਲੋਕ ਸ਼ਰਾਬ ਦੇ ਨਸ਼ੇ ‘ਚ ਹੰਗਾਮਾ ਕਰ ਰਹੇ ਸਨ| ਸ਼ਿਕਾਇਤ ਤੋਂ ਬਾਅਦ, ਪੁਲਿਸ ਅਧਿਕਾਰੀ ਗੁਰਭੇਜ ਸਿੰਘ ਅਤੇ ਏਐਸਆਈ ਸੂਬਾ ਸਿੰਘ ਮੌਕੇ ‘ਤੇ ਪਹੁੰਚੇ ਅਤੇ ਡੀਜੇ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ|

ਜਦੋਂ ਪੁਲਿਸ ਨੇ ਉਨ੍ਹਾਂ ਨੂੰ ਡੀਜੇ ਬੰਦ ਕਰਨ ਲਈ ਕਿਹਾ ਤਾਂ ਉੱਥੇ ਮੌਜੂਦ ਲੋਕਾਂ ਨੇ ਵਿਰੋਧ ਕੀਤਾ| ਉਨ੍ਹਾਂ ਨੇ ਪੁਲਿਸ ਟੀਮ ਨੂੰ ਘੇਰ ਲਿਆ ਅਤੇ ਉਨ੍ਹਾਂ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ| ਹਮਲੇ ‘ਚ ਏਐਸਆਈ ਸੂਬਾ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਜਦੋਂ ਲੋਕ ਨੇੜੇ ਇਕੱਠੇ ਹੋਏ ਤਾਂ ਮੁਲਜ਼ਮ ਮੌਕੇ ਤੋਂ ਭੱਜ ਗਏ|

ਸਿਟੀ ਸਾਊਥ ਮੋਗਾ ਪੁਲਿਸ ਸਟੇਸ਼ਨ ਨੇ ਸੱਤ ਜਣਿਆਂ ਖਿਲਾਫ਼ ਕਤਲ ਦੀ ਕੋਸ਼ਿਸ਼, ਸਰਕਾਰੀ ਕਰਮਚਾਰੀਆਂ ਦੇ ਕੰਮ ‘ਚ ਰੁਕਾਵਟ ਪਾਉਣ ਅਤੇ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ|

ਪੁਲਿਸ ਮੁਤਾਬਕ 5 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਿਰੰਜਣ ਸਿੰਘ, ਹਰਤੇਜ, ਰਾਕੇਸ਼ ਕੁਮਾਰ, ਮੋਨੂੰ ਯਾਦਵ ਅਤੇ ਮਨੀ ਕੁਮਾਰ ਵਜੋਂ ਹੋਈ ਹੈ|ਪੁਲਿਸ ਹੋਰ ਫਰਾਰ ਜਣਿਆਂ ਦੀ ਭਾਲ ਕਰ ਰਹੀ ਹੈ| ਡੀਐਸਪੀ ਸਿਟੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ|

Read More: ਪੰਜਾਬ ਨੂੰ ਮਿਲੇਗਾ ਨਵਾਂ ਡੀਜੀਪੀ, ਤਿੰਨ ਅਧਿਕਾਰੀਆਂ ਨੂੰ ਕੀਤਾ ਜਾਵੇਗਾ ਸ਼ਾਰਟਲਿਸਟ

ਵਿਦੇਸ਼

Scroll to Top