ਸਪੋਰਟਸ, 30 ਜੂਨ 2026: Indian women’s cricket team announced: ਅਗਲੇ ਮਹੀਨੇ ਜਾਪਾਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ| ਚੋਣਕਾਰਾਂ ਨੇ ਹਰਮਨਪ੍ਰੀਤ ਕੌਰ ਨੂੰ ਕਪਤਾਨ ਅਤੇ ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਹੈ|
ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਨੇ ਵਿਕਟਕੀਪਰ ਯਾਸਤਿਕਾ ਭਾਟੀਆ ਦੀ ਥਾਂ ਜੀ. ਕਮਲਿਨੀ ਨੂੰ ਮੌਕਾ ਦਿੱਤਾ ਹੈ| ਉਨ੍ਹਾਂ ਨੇ ਸ਼ੈਫਾਲੀ ਵਰਮਾ, ਜੇਮੀਮਾ ਰੌਡਰਿਗਜ਼ ਅਤੇ ਆਲਰਾਊਂਡਰ ਦੀਪਤੀ ਸ਼ਰਮਾ ਵਰਗੀਆਂ ਸੀਨੀਅਰ ਖਿਡਾਰੀਆਂ ‘ਤੇ ਭਰੋਸਾ ਪ੍ਰਗਟ ਕੀਤਾ ਹੈ|
ਖ਼ਰਾਬ ਫਾਰਮ ਨਾਲ ਜੂਝ ਰਹੀ ਵਿਕਟਕੀਪਰ ਯਾਸਤਿਕਾ ਭਾਟੀਆ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ| ਉਸ ਦੀ ਜਗ੍ਹਾ, ਡਬਲਯੂਪੀਐਲ ‘ਚ ਮੁੰਬਈ ਇੰਡੀਅਨਜ਼ ਲਈ ਖੇਡਣ ਵਾਲੀ 17 ਸਾਲਾ ਜੀ. ਕਮਲਿਨੀ ਨੂੰ ਚੁਣਿਆ ਗਿਆ ਹੈ| ਯਾਸਤਿਕਾ ਵਿਸ਼ਵ ਕੱਪ ਦੌਰਾਨ ਮਿਲੇ ਮੌਕਿਆਂ ਦਾ ਫਾਇਦਾ ਉਠਾਉਣ ‘ਚ ਅਸਫਲ ਰਹੀ। ਉਸਨੇ ਚਾਰ ਮੈਚਾਂ ‘ਚ ਤਿੰਨ ਪਾਰੀਆਂ ‘ਚ 13.66 ਦੀ ਔਸਤ ਅਤੇ 117.14 ਦੇ ਸਟ੍ਰਾਈਕ ਰੇਟ ਨਾਲ ਸਿਰਫ਼ 41 ਦੌੜਾਂ ਬਣਾਈਆਂ|
ਸਪਿਨ ਆਲਰਾਊਂਡਰ ਸ਼੍ਰੇਅੰਕਾ ਪਾਟਿਲ ਨੂੰ ਫਿਟਨੈਸ ਕਲੀਅਰੈਂਸ ਮਿਲਣ ਤੋਂ ਬਾਅਦ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਨੀਦਰਲੈਂਡਜ਼ ਵਿਰੁੱਧ ਗਿੱਟੇ ਦੀ ਸੱਟ ਕਾਰਨ ਉਹ ਪੂਰੇ ਟੀ-20 ਵਿਸ਼ਵ ਕੱਪ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ| ਉਸਦੀ ਜਗ੍ਹਾ, ਵਿਸ਼ਵ ਕੱਪ ਟੀਮ ‘ਚ ਸ਼ਾਮਲ ਪ੍ਰੇਮਾ ਰਾਵਤ ਨੂੰ ਇਸ ਵਾਰ ਮੌਕਾ ਨਹੀਂ ਮਿਲਿਆ |
ਏਸ਼ੀਅਨ ਖੇਡਾਂ ‘ਚ ਕ੍ਰਿਕਟ ਈਵੈਂਟ ਟੀ-20 ਫਾਰਮੈਟ ‘ਚ ਹੋਵੇਗਾ| ਆਈਸੀਸੀ ਰੈਂਕਿੰਗ ਵਿੱਚ ਚੋਟੀ ਦੀਆਂ ਟੀਮਾਂ ‘ਚੋਂ ਹੋਣ ਕਾਰਨ, ਭਾਰਤੀ ਮਹਿਲਾ ਟੀਮ ਨੂੰ ਕੁਆਰਟਰ ਫਾਈਨਲ ਜਾਂ ਨਾਕਆਊਟ ਪੜਾਅ ਵਿੱਚ ਸਿੱਧਾ ਪ੍ਰਵੇਸ਼ ਮਿਲਣ ਦੀ ਉਮੀਦ ਹੈ|
ਭਾਰਤੀ ਟੀਮ ‘ਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਜੇਮੀਮਾ ਰੌਡਰਿਗਜ਼, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਜੀ. ਕਮਲਿਨੀ (ਵਿਕਟਕੀਪਰ), ਭਾਰਤੀ ਫੁਲਮਾਲੀ, ਸ਼੍ਰੀ ਚਰਨੀ, ਰੇਣੂਕਾ ਠਾਕੁਰ, ਕ੍ਰਾਂਤੀ ਗੌੜ, ਅਰੁੰਧਤੀ ਰੈਡੀ, ਸ਼੍ਰੇਯੰਕਾ ਪਾਟਿਲ, ਰਾਧਾ ਯਾਦਵ ਅਤੇ ਨੰਦਿਨੀ ਸ਼ਰਮਾ ਸ਼ਾਮਲ ਹਨ|
Read More: IND ਬਨਾਮ IRE: ਤਿੰਨ ਸਾਲਾਂ ‘ਚ ਪਹਿਲੀ ਟੀ-20 ਸੀਰੀਜ਼ ਹਾਰੀ ਭਾਰਤੀ ਟੀਮ, ਆਇਰਲੈਂਡ ਨੇ ਕੀਤਾ ਕਲੀਨ ਸਵੀਪ




