Site icon TheUnmute.com

ਫ਼ੌਜ ਨੇ ਕੁਪਵਾੜਾ ਜ਼ਿਲ੍ਹੇ ‘ਚ ਬਰਫ਼ ਖਿੱਸਕਣ ਕਾਰਨ ਫਸੇ ਨਾਗਰਿਕਾਂ ਨੂੰ ਬਚਾਇਆ

Kupwara

ਚੰਡੀਗੜ੍ਹ 18 ਜਨਵਰੀ 2022: ਜੰਮੂ ਕਸ਼ਮੀਰ (Jammu and Kashmir) ‘ਚ ਇਨ੍ਹਾਂ ਦਿਨਾਂ ‘ਚ ਭਾਰੀ ਬਰਫ਼ਬਾਰੀ (snowfall) ਕਾਰਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ| ਸਥਾਨਕ ਲੋਕ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਫ਼ੌਜ (Army) ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ (Kupwara) ‘ਚ ਬਰਫ਼ ਖਿੱਸਕਣ ‘ਚ ਫਸੇ ਇਕ ਦਰਜਨ ਤੋਂ ਵੱਧ ਆਮ ਨਾਗਰਿਕਾਂ ਨੂੰ ਬਚਾਇਆ ਹੈ। ਉਨ੍ਹਾਂ ਦੀ ਗੱਡੀ ਬਰਫ਼ਬਾਰੀ ‘ਚ ਫਸ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਗੱਡੀ ਤੰਗਧਰ-ਚੌਕੀਬਲ ਕੁਪਵਾੜਾ ਜ਼ਿਲ੍ਹੇ (Kupwara) ਦਰਮਿਆਨ ਬਰਫ਼ ‘ਚ ਫਸ ਗਈ ਸੀ, ਜਿਸ ਤੋਂ ਬਾਅਦ ਫ਼ੌਜ ਦੀ ਨਜ਼ਦੀਕੀ ਇਕਾਈ ਨੂੰ ਸੂਚਿਤ ਕੀਤਾ ਗਿਆ ਅਤੇ ਬਚਾਅ ਮੁਹਿੰਮ ਸ਼ੁਰੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਆਮ ਨਾਗਰਿਕਾਂ ‘ਚ ਇਕ ਬੱਚਾ ਵੀ ਸ਼ਾਮਲ ਹੈ ਅਤੇ ਉਨ੍ਹਾਂ ਨੂੰ ਫ਼ੌਜ ਦੇ ਬਚਾਅ ਦਲ ਨੇ ਉੱਥੋਂ ਸੁਰੱਖਿਅਤ ਕੱਢ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਆਮ ਨਾਗਰਿਕ ਨੇ ਬਚਾਅ ਕਰਤਾ ਨੂੰ ਕਿਹਾ ਕਿ ਉਹ ਆਪਣੀ ਗੱਡੀ ਦੇ ਬਰਫ਼ ‘ਚ ਦਬਣ ਤੋਂ ਠੀਕ ਪਹਿਲਾਂ ਉਸ ਤੋਂ ਬਾਹਰ ਨਿਕਲ ਗਏ ਅਤੇ ਇਸ ਤਰ੍ਹਾਂ ਵਾਲ-ਵਾਲ ਬਚੇ ਹਨ। ਉਨ੍ਹਾਂ ਕਿਹਾ ਕਿ ਫ਼ੌਜ ਦੀ ਟੀਮ ਨੇ ਬਰਫ਼ ‘ਚੋਂ ਗੱਡੀ ਨੂੰ ਵੀ ਕੱਢ ਲਿਆ।

Exit mobile version