ਬਠਿੰਡਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਕਥਿਤ ਮੁੱਠਭੇੜ, ਇੱਕ ਨੌਜਵਾਨ ਗ੍ਰਿਫਤਾਰ

Bathinda

ਬਠਿੰਡਾ, 25 ਦਸੰਬਰ 2023: ਬਠਿੰਡਾ (Bathinda) ਵਿਖੇ ਬੀਤੇ ਦਿਨ ਦੇਰ ਸ਼ਾਮ ਕਥਿਤ ਨਸ਼ਾ ਤਸਕਰ ਅਤੇ ਪੁਲਿਸ ਵਿੱਚ ਕਥਿਤ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ | ਬਠਿੰਡਾ ਦੇ ਪ੍ਰਜਾਪਤ ਕਲੋਨੀ ਨੇੜੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਾਰ ਸਵਾਰ ਕੁਝ ਨੌਜਵਾਨ ਜੋ ਨਸ਼ੇ ਦੇ ਕਾਰੋਬਾਰ ਨਾਲ ਲਿਪਤ ਹਨ ਘੁੰਮ ਰਹੇ ਹਨ, ਜਿਸਤੋਂ ਬਾਅਦ ਪੀਸੀਆਰ ਟੀਮ ਵੱਲੋਂ ਜਦੋਂ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਵੱਲੋਂ ਕਥਿਤ ਪੀਸੀਆਰ ਦੀ ਗੱਡੀ ਨੂੰ ਟੱਕਰ ਮਾਰਦੇ ਹੋਏ ਗੋਲੀ ਚਲਾ ਦਿੱਤੀ ਅਤੇ ਅਸੀਂ ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਗਈ ਨਸ਼ਾ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ |

ਬਠਿੰਡਾ (Bathinda) ਪੁਲਿਸ ਵੱਲੋਂ ਹਾਈ ਅਲਰਟ ਕਰਦੇ ਹੋਏ ਇਹਨਾਂ ਨੌਜਵਾਨਾਂ ਨੂੰ ਜਦੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਵੀ ਸਵਾਰ ਇੱਕ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ, ਜਦੋਂ ਕਿ ਇੱਕ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ | ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਨੌਜਵਾਨ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ ਅਤੇ ਹੁਣ ਵੀ ਉਹ ਨੌਜਵਾਨ ਨਸ਼ੇ ਵਿੱਚ ਸੀ | ਫਿਲਹਾਲ ਪੁਲਿਸ ਵੱਲੋਂ ਦੋਵੇਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਦੂਜੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਅਸਲੇ ਨਾਲ ਗੋਲੀ ਚਲਾਈ ਗਈ ਉਹ ਅਸਲਾ ਫ਼ਰਾਰ ਹੋਏ ਨੌਜਵਾਨ ਕੋਲ ਹੈ |

ਫਿਲਹਾਲ ਉਹਨਾਂ ਵੱਲੋਂ ਉਸ ਨੌਜਵਾਨ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਸ ਵੈਪਨ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਵੈਪਨ ਲਾਇਸੈਂਸੀ ਹੈ ਜਾਂ ਗੈਰ ਲਾਇਸੈਂਸੀ ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।