ਦੇਸ਼, 06 ਅਕਤੂਬਰ 2026: ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਭਾਰਤੀ ਹਵਾਈ ਫੌਜ ਦੇ ਅਗਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ 31 ਅਕਤੂਬਰ, 2026 ਦੀ ਦੁਪਹਿਰ ਤੋਂ ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਣਗੇ ਅਤੇ 31 ਦਸੰਬਰ, 2028 ਤੱਕ ਇਸ ਅਹੁਦੇ ‘ਤੇ ਰਹਿਣਗੇ। ਰਾਸ਼ਟਰਪਤੀ ਨੇ ਏਅਰ ਮਾਰਸ਼ਲ ਦੀਕਸ਼ਿਤ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏਅਰ ਮਾਰਸ਼ਲ ਦੀਕਸ਼ਿਤ ਇਸ ਸਮੇਂ ਹਵਾਈ ਫੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ 1 ਜੁਲਾਈ, 2026 ਨੂੰ ਇਹ ਜ਼ਿੰਮੇਵਾਰੀ ਸੰਭਾਲੀ। ਉਹ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਦੀ ਥਾਂ ਲੈਣਗੇ, ਜੋ 30 ਸਤੰਬਰ, 2024 ਨੂੰ ਹਵਾਈ ਸੈਨਾ ਦੇ ਮੁਖੀ ਬਣੇ ਸਨ ਅਤੇ 31 ਅਕਤੂਬਰ, 2026 ਨੂੰ ਸੇਵਾਮੁਕਤ ਹੋਣਗੇ।
ਏਅਰ ਮਾਰਸ਼ਲ ਦੀਕਸ਼ਿਤ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ ਅਤੇ ਹੋਰ ਸਵਦੇਸ਼ੀ ਜਹਾਜ਼ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ‘ਚ ਆਪਣੀ ਸਰਗਰਮ ਭੂਮਿਕਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਨਿਯੁਕਤੀ ਨਾਲ ਸਵੈ-ਨਿਰਭਰਤਾ ‘ਤੇ ਹਵਾਈ ਫੌਜ ਦੇ ਜ਼ੋਰ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।
read more: ਓਮਾਨ ਤੱਟ ‘ਤੇ ਵਪਾਰਕ ਜਹਾਜ਼ ‘ਤੇ ਹ.ਮ.ਲਾ, ਭਾਰਤੀ ਚਾਲਕ ਦਲ ਦੇ 11 ਮੈਂਬਰ ਜ਼ਖਮੀ




