ਸਪੋਰਟਸ, 09 ਅਕਤੂਬਰ 2026: AFG ਬਨਾਮ BAN: ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਇੱਕੋ-ਇੱਕ ਟੈਸਟ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਸ਼ੁੱਕਰਵਾਰ, 9 ਅਕਤੂਬਰ ਨੂੰ ਖੇਡ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਬੰਗਲਾਦੇਸ਼ 9 ਤੋਂ 13 ਅਕਤੂਬਰ 2026 ਤੱਕ ਅਬੂ ਧਾਬੀ ਦੇ ਜ਼ਾਇਦ ਕ੍ਰਿਕਟ ਸਟੇਡੀਅਮ ‘ਚ ਅਫਗਾਨਿਸਤਾਨ ਵਿਰੁੱਧ ਇੱਕੋ-ਇੱਕ ਟੈਸਟ ਮੈਚ ਖੇਡੇਗਾ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦੀ ਕੋਸ਼ਿਸ਼ ਪਿਛਲੇ ਸਮੇਂ ਦੌਰਾਨ ਹੋਈ ਤਰੱਕੀ ਨੂੰ ਅੱਗੇ ਵਧਾਉਣ ਅਤੇ ਪੰਜ-ਦਿਨਾ ਫਾਰਮੈਟ ‘ਚ ਆਪਣੀ ਟੀਮ ਦੇ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ਦੀ ਹੋਵੇਗੀ।ਇਹ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਗਿਣਤੀ ‘ਚ ਸ਼ਾਮਲ ਨਹੀਂ ਹੋਵੇਗਾ।
ਦੋਵਾਂ ਟੀਮਾਂ ਲਈ ਪਲੇਇੰਗ ਇਲੈਵਨ
ਅਫਗਾਨਿਸਤਾਨ ਟੀਮ: ਅਬਦੁਲ ਮਲਿਕ, ਸਦੀਕੁੱਲਾ ਅਟਲ, ਰਹਿਮਤ ਸ਼ਾਹ (ਕਪਤਾਨ), ਹਸ਼ਮਤੁੱਲਾ ਸ਼ਾਹਿਦੀ, ਇਕਰਾਮ ਅਲੀਖਿਲ (ਵਿਕਟਕੀਪਰ), ਜ਼ਿਆ-ਉਰ-ਰਹਿਮਾਨ ਅਕਬਰ, ਸ਼ਾਹਿਦੁੱਲਾ ਕਮਾਲ, ਯਾਮੀਨ ਅਹਿਮਦਜ਼ਈ, ਕੈਸ ਅਹਿਮਦ, ਮੁਹੰਮਦ ਸਲੀਮ ਸਫੀ, ਇਸਮਤ ਆਲਮ।
ਬੰਗਲਾਦੇਸ਼ ਟੀਮ: ਸ਼ਾਦਮਾਨ ਇਸਲਾਮ, ਤਨਜ਼ੀਦ ਹਸਨ ਤਮੀਮ, ਮੋਮੀਨੁਲ ਹੱਕ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੁਸ਼ਫਿਕੁਰ ਰਹੀਮ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ਼, ਨਈਮ ਹਸਨ, ਹਸਨ ਮਹਿਮੂਦ, ਤਾਇਜੁਲ ਇਸਲਾਮ, ਇਬਾਦੋਤ ਹੁਸੈਨ।
Read More: AUS ਬਨਾਮ SA: ਆਸਟ੍ਰੇਲੀਆ ਖ਼ਿਲਾਫ ਟੈਸਟ ਮੈਚ ਲਈ ਦੱਖਣੀ ਅਫਰੀਕਾ ਦੇ ਕਾਗੀਸੋ ਰਬਾਡਾ ਬਾਹਰ




