Site icon TheUnmute.com

ਪੰਜਾਬ ‘ਚ ਪੀਆਰਟੀਸੀ-ਪਨਬੱਸ ਦੇ ਮੁਲਜ਼ਮਾਂ ਵੱਲੋਂ ਚੱਕਾ ਜਾਮ, ਬੈਠਕ ਦਾ ਸਮਾਂ ਵਧਾਏ ਜਾਣ ਤੋਂ ਨਾਰਾਜ਼

PRTC-Punbus

ਚੰਡੀਗੜ੍ਹ, 20 ਸਤੰਬਰ 2023: ਪੰਜਾਬ ਵਿੱਚ ਪੀਆਰਟੀਸੀ-ਪਨਬੱਸ (PRTC-Punbus) ਨੇ ਇੱਕ ਵਾਰ ਫਿਰ ਜਾਮ ਕਰ ਦਿੱਤਾ ਹੈ। ਅੱਜ ਸੂਬੇ ਵਿੱਚ ਕਈ ਥਾਵਾਂ ’ਤੇ ਰੋਡਵੇਜ਼ ਦੀਆਂ ਬੱਸਾਂ ਨਹੀਂ ਚੱਲ ਰਹੀਆਂ। ਇਸ ਕਾਰਨ ਬੱਸ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਬੈਠਕ ਦਾ ਸਮਾਂ ਲਗਾਤਾਰ ਵਧਾਏ ਜਾਣ ਤੋਂ ਰੋਡਵੇਜ਼ ਮੁਲਾਜ਼ਮ ਨਾਰਾਜ਼ ਹਨ।

ਇਹ ਜਾਣਕਾਰੀ ਪੀਆਰਟੀਸੀ (PRTC-Punbus) ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਡਿਪੂ ਹੈੱਡ ਜਤਿੰਦਰ ਸਿੰਘ ਨੇ ਦਿੱਤੀ ਹੈ । ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮਾਂ ਨੇ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ-ਜਵਾਬ ਕਰਨ ਲਈ ਕਿਹਾ ਤਾਂ ਪਟਿਆਲਾ ਪ੍ਰਸ਼ਾਸਨ ਨੇ 25 ਅਗਸਤ ਲਈ ਬੈਠਕ ਤੈਅ ਕੀਤੀ ਸੀ। ਇਸ ਤੋਂ ਬਾਅਦ 14 ਸਤੰਬਰ ਨੂੰ ਮੀਟਿੰਗ ਹੋਣੀ ਸੀ, ਹੁਣ ਤੀਜੀ ਵਾਰ ਮੀਟਿੰਗ 29 ਸਤੰਬਰ ਤੈਅ ਕੀਤੀ ਗਈ ਹੈ।

ਯੂਨੀਅਨ ਪ੍ਰਧਾਨ ਅਤੇ ਡਿਪੂ ਹੈੱਡ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਲਾਅ ਦੇ ਨਾਂ ‘ਤੇ ਵੋਟਾਂ ਪਾ ਕੇ ਪੰਜਾਬ ‘ਚ ਬਹੁਮਤ ਨਾਲ ਜਿਤਾਉਣ ਵਾਲੇ ਮੁਲਾਜ਼ਮ ਅਤੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਹਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।

Exit mobile version