Priyanka Kakkar Join Congress

ਦਿੱਲੀ ‘ਚ ‘ਆਪ’ ਦੀ ਮੁੱਖ ਬੁਲਾਰਾ ਪ੍ਰਿਯੰਕਾ ਕੱਕੜ ਕਾਂਗਰਸ ‘ਚ ਹੋਈ ਸ਼ਾਮਲ

ਦਿੱਲੀ, 03 ਅਕਤੂਬਰ 2026: Priyanka Kakkar Join Congress: ਆਮ ਆਦਮੀ ਪਾਰਟੀ (ਆਪ) ਨੂੰ ਦਿੱਲੀ ‘ਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੀ ਮੁੱਖ ਬੁਲਾਰਾ ਪ੍ਰਿਯੰਕਾ ਕੱਕੜ ਸ਼ਨੀਵਾਰ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਈ।
ਪ੍ਰਿਯੰਕਾ ਕੱਕੜ ਨੂੰ ਸੀਨੀਅਰ ਕਾਂਗਰਸ ਆਗੂ ਰਾਜੀਵ ਸ਼ੁਕਲਾ, ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਦੇਵੇਂਦਰ ਯਾਦਵ ਅਤੇ ਸੰਸਦ ਮੈਂਬਰ ਪਵਨ ਖੇੜਾ ਨੇ ਪਾਰਟੀ ‘ਚ ਸ਼ਾਮਲ ਕੀਤਾ।

ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਮੈਂ ਉਹੀ ਦਿੱਲੀ ਚਾਹੁੰਦੀ ਹਾਂ ਜਿੱਥੇ ਮੈਂ ਵੱਡੀ ਹੋਈ ਹਾਂ, ਅਤੇ ਸਿਰਫ਼ ਕਾਂਗਰਸ ਪਾਰਟੀ ਹੀ ਅਜਿਹਾ ਕਰ ਸਕਦੀ ਹੈ।” ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਨਾ ਤਾਂ ਬੰਗਲਾ ਲੈਣਗੇ ਅਤੇ ਨਾ ਹੀ ਕਾਰ, ਪਰ ਅਸੀਂ ਸਾਰਿਆਂ ਨੇ ਦੇਖਿਆ ਕਿ ਅਸਲ ‘ਚ ਕੀ ਹੋਇਆ।

ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ, ਪ੍ਰਿਯੰਕਾ ਕੱਕੜ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਆਗੂ ਹੈ ਜੋ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਤੋਂ ਨਹੀਂ ਡਰਦਾ, ਤਾਂ ਉਹ ਰਾਹੁਲ ਗਾਂਧੀ ਹੈ। ਮੈਂ ਉਨ੍ਹਾਂ ਨੂੰ ਇਕਲੌਤਾ ਆਗੂ ਦੇਖਿਆ ਹੈ ਜਿਸਨੇ ਕਦੇ ਵੀ ਕੈਮਰਿਆਂ ਦੇ ਸਾਹਮਣੇ ਹੰਝੂ ਨਹੀਂ ਵਹਾਏ। ਉਹ ਦ੍ਰਿੜ ਇੱਛਾ ਇਰਾਦੇ ਵਾਲੇ ਵਿਅਕਤੀ ਹਨ।

ਮੈਂ ਦੇਖਿਆ ਹੈ ਕਿ ਕਿਵੇਂ ਉਨ੍ਹਾਂ ਨੂੰ ਬੇਇੱਜ਼ਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕਿਵੇਂ ਪੂਰੀ ਮਸ਼ੀਨਰੀ ਉਨ੍ਹਾਂ ਨੂੰ ਦਬਾਉਣ ਲਈ ਵਰਤੀ ਗਈ, ਪਰ ਰਾਹੁਲ ਗਾਂਧੀ ਅਤੇ ਕਾਂਗਰਸ ਦ੍ਰਿੜ ਰਹੇ।

Read More: Delhi News: ਦਿੱਲੀ ‘ਚ 1 ਨਵੰਬਰ ਤੋਂ ਉਸਾਰੀ ਕੰਮਾਂ ‘ਤੇ ਪਾਬੰਦੀ, ਪਾਰਕਿੰਗ ਫੀਸ ਹੋਵੇਗੀ ਦੁੱਗਣੀ

ਵਿਦੇਸ਼

Scroll to Top