Aam Aadmi Party

ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਸੀਟਾਂ ਦੀ ਵੰਡ ਦਾ ਕੀਤਾ ਐਲਾਨ

ਚੰਡੀਗੜ੍ਹ, 24 ਫਰਵਰੀ 2024: ਦਿੱਲੀ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ (Aam Aadmi Party) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਮੁਕੁਲ ਵਾਸਨਿਕ ਨੇ ਕਿਹਾ ਕਿ ਦਿੱਲੀ ਲੋਕ ਸਭਾ ਦੀਆਂ ਸੱਤ ਸੀਟਾਂ ਹਨ। ਇਨ੍ਹਾਂ ‘ਚੋਂ ਆਮ ਆਦਮੀ ਪਾਰਟੀ ਚਾਰ ਸੀਟਾਂ ‘ਤੇ ਚੋਣ ਲੜੇਗੀ। ਇਨ੍ਹਾਂ ਵਿੱਚ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਸ਼ਾਮਲ ਹਨ।

ਕਾਂਗਰਸ ਆਗੂ ਮੁਕੁਲ ਵਾਸਨਿਕ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਕਾਂਗਰਸ ਤਿੰਨ ਸੀਟਾਂ ‘ਤੇ ਚੋਣ ਲੜੇਗੀ। ਇਨ੍ਹਾਂ ਵਿੱਚੋਂ ਉਹ ਚਾਂਦਨੀ ਚੌਕ, ਉੱਤਰ ਪੂਰਬ ਅਤੇ ਉੱਤਰੀ ਪੱਛਮੀ ਤੋਂ ਚੋਣ ਲੜੇਗੀ। ਇਸ ਦੇ ਨਾਲ ਹੀ ਗੁਜਰਾਤ, ਹਰਿਆਣਾ, ਚੰਡੀਗੜ੍ਹ ਅਤੇ ਗੋਆ ‘ਚ ਕਾਂਗਰਸ ਅਤੇ ‘ਆਪ’ (Aam Aadmi Party) ਵਿਚਾਲੇ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਗਿਆ।

ਹਾਲਾਂਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਕੋਈ ਗਠਜੋੜ ਨਹੀਂ ਹੈ। ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜਨਗੀਆਂ। ਚੰਡੀਗੜ੍ਹ ਸੀਟ ਕਾਂਗਰਸ ਦੇ ਖਾਤੇ ਵਿੱਚ ਆ ਗਈ ਹੈ। ਹਰਿਆਣਾ ‘ਚ ਕਾਂਗਰਸ ਨੌਂ ਸੀਟਾਂ ‘ਤੇ ਅਤੇ ‘ਆਪ’ ਇਕ ਸੀਟ ‘ਤੇ ਚੋਣ ਲੜੇਗੀ।

ਇਸ ਤਰ੍ਹਾਂ ਸੀਟਾਂ ਦੀ ਵੰਡ ਹੋਈ

ਦਿੱਲੀ (ਸੱਤ ਸੀਟਾਂ) : ਕਾਂਗਰਸ 3 ਅਤੇ ‘ਆਪ’ 4 ‘ਤੇ ਚੋਣ ਲੜੇਗੀ।
ਗੁਜਰਾਤ (26 ਸੀਟਾਂ): ਕਾਂਗਰਸ 24 ਅਤੇ ਆਪ 2 (ਭਰੂਚ ਅਤੇ ਭਾਵਨਗਰ ਵਿੱਚ) ਚੋਣ ਲੜੇਗੀ।
ਹਰਿਆਣਾ (10 ਸੀਟਾਂ): ਕਾਂਗਰਸ 9 ਅਤੇ ਆਪ 1 (ਕੁਰੂਕਸ਼ੇਤਰ) ਤੋਂ ਚੋਣ ਲੜੇਗੀ।
ਕਾਂਗਰਸ ਚੰਡੀਗੜ੍ਹ ਦੀ ਇਕ ਸੀਟ ‘ਤੇ ਚੋਣ ਲੜੇਗੀ।
ਕਾਂਗਰਸ ਗੋਆ ਦੀਆਂ ਦੋਵੇਂ ਸੀਟਾਂ ‘ਤੇ ਚੋਣ ਲੜੇਗੀ।

Scroll to Top