Site icon TheUnmute.com

ਪਟਿਆਲਾ ‘ਚ ਇੱਕ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ, ਪੁਲਿਸ ਮੁਲਾਜ਼ਮ ‘ਤੇ ਲੱਗੇ ਗੰਭੀਰ ਦੋਸ਼

Patiala

ਪਟਿਆਲਾ 28 ਦਸੰਬਰ 2022: ਪਟਿਆਲਾ (Patiala) ਦੇ ਸਨੋਰੀ ਅੱਡਾ ਵਿਖੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਾ ਲਈ, ਇਸ ਘਟਨਾ ਵਿੱਚ ਵਿਅਕਤੀ ਬੁਰੀ ਤਰਾਂ ਝੁਲਸ ਗਿਆ ਅਤੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਗੁਰਮੁਖ ਧਾਲੀਵਾਲ ਵਜੋਂ ਹੋਈ ਹੈ ਅਤੇ ਪੇਸ਼ੇ ਤੋਂ ਪ੍ਰਪੋਰਟੀ ਡੀਲਰ ਦੱਸਿਆ ਜਾ ਰਿਹਾ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੁਖ ਧਾਲੀਵਾਲ ਨੂੰ ਪਟਿਆਲਾ ਪੁਲਿਸ ਦੇ ਇਕ ਮੁਲਾਜ਼ਮ ਵਲੋਂ ਕਥਿਤ ਤੌਰ ‘ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ , ਜਿਸਤੋਂ ਤੰਗ ਆ ਕੇ ਗੁਰਮੁਖ ਧਾਲੀਵਾਲ ਨੇ ਇਹ ਕਦਮ ਚੁੱਕ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ |

ਜਿਸ ਦੀ ਇਕ ਵੀਡੀਓ ਸ਼ੋਸਲ ਮੀਡੀਆ ਪਰ ਵਾਇਰਲ ਹੋਈ ਹੈ, ਜਿਸ ਵਿਚ ਉਕਤ ਗੁਰਮੁਖ ਸਿੰਘ ਵੱਲੋਂ ਕਈ ਇਲਜ਼ਾਮ ਲਗਾਏ ਗਏ ਹਨ, ਇੱਥੇ ਇਹ ਦੱਸਣਯੋਗ ਹੈ ਕਿ ਉਕਤ ਗੁਰਮੁਖ ਸਿੰਘ ਦੇ ਖ਼ਿਲਾਫ਼ ਵੱਖ ਵੱਖ ਜ਼ੁਰਮਾਂ ਤਹਿਤ ਕੁੱਲ 15 ਮੁਕੱਦਮੇ ਦਰਜ ਹਨ, ਜਿਹਨਾਂ ਵਿੱਚੋ ਇਰਾਦਾ ਕਤਲ, ਐਨ.ਡੀ.ਪੀ.ਐਸ ਐਕਟ ਅਤੇ ਜੂਆ ਐਕਟ ਦੀ ਨੋਵੀਅਤ ਦੇ ਹਨ ਅਤੇ 07 ਮੁਕੱਦਮਿਆ ਵਿੱਚ ਗੁਰਮੁੱਖ ਸਿੰਘ ਨੂੰ ਸਜਾ ਹੋ ਚੁੱਕੀ ਹੈ। ਜੋ ਉਕਤ ਆਤਮ-ਹੱਤਿਆ ਸਬੰਧੀ ਸੀਨੀਅਰ ਅਧਿਕਾਰੀਆ ਵੱਲੋ ਡੂੰਘਾਈ ਨਾਲ ਪੜਤਾਲ ਕਰਕੇ ਤੱਥਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Exit mobile version