ਚੰਡੀਗੜ੍ਹ, 25 ਫਰਵਰੀ 2023: ਪੰਚਕੂਲਾ (Panchkula) ਦੇ ਸੈਕਟਰ-7 ਵਿਚ ਅੱਜ ਵੱਡਾ ਹਾਦਸਾ ਹੁੰਦਿਆਂ ਟਲ ਗਿਆ, ਪੰਚਕੂਲਾ ਦੇ ਸੈਕਟਰ-7 ਵਿੱਚ ਇੱਕ ਚੱਲਦੀ ਗੱਡੀ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪ੍ਰਾਪਤ ਜਾਣਕਾਰੀ ਮੁਤਾਬਕ ਗੱਡੀ ਸੀਐਨਜੀ ਗੈਸ ਦੀ ਦੱਸੀ ਜਾ ਰਹੀ ਹੈ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਦੇਰ ਵਿੱਚ ਸਾਰੀ ਗੱਡੀ ਸੜ ਕੇ ਸੁਆਹ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਸੈਕਟਰ-7 ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ।
ਅਕਤੂਬਰ 9, 2026 12:17 ਬਾਃ ਦੁਃ




