CTU buses

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਰੱਖੜੀ ਦਾ ਤੋਹਫਾ, ਸੀਟੀਊ ਬੱਸਾਂ ‘ਚ ਯਾਤਰਾ ਮੁਫ਼ਤ

ਚੰਡੀਗੜ੍ਹ, 23 ਅਗਸਤ, 2023: 30 ਅਗਸਤ ਨੂੰ ਰੱਖੜੀ ਵਾਲੇ ਦਿਨ ਚੰਡੀਗੜ੍ਹ ਦੀਆਂ ਔਰਤਾਂ ਸਰਕਾਰੀ ਬੱਸਾਂ ਵਿੱਚ ਫਰੀ ਸਫਰ ਕਰ ਸਕਣਗੀਆਂ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਊ) ਵੱਲੋਂ ਰੱਖੜੀ ਦੇ ਤਿਓਹਾਰ ਮੌਕੇ ਸ਼ਹਿਰ ਦੀਆਂ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਦਿਨ ਸੀਟੀਯੂ ਦੀਆਂ ਲੋਕਲ ਬੱਸਾਂ (CTU buses) ਵਿੱਚ ਮੁਫ਼ਤ ਯਾਤਰਾ ਦੀ ਸੁਵਿਧਾ ਦੇਣ ਦਾ ਫੈਸਲਾ ਲਿਆ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰੱਖੜੀ ਦੇ ਤਿਓਹਾਰ ਮੌਕੇ ਚੰਡੀਗੜ੍ਹ ਸ਼ਹਿਰ ਦੀਆਂ ਔਰਤਾਂ ਨੂੰ ਦਿੱਤੀ ਜਾਣ ਵਾਲੀ ਇਹ ਸਹੂਲਤ ਸੀਟੀਊ ਵੱਲੋਂ ਸਮਾਜ ਵਿੱਚ ਔਰਤਾਂ ਦੀ ਅਨਿੱਖੜਵੀਂ ਭੂਮਿਕਾ ਲਈ ਉਨ੍ਹਾਂ ਨੂੰ ਸਨਮਾਨ ਦੇ ਪ੍ਰਤੀ ਵਜੋਂ ਦਿੱਤੀ ਗਈ ਹੈ। ਸੀਟੀਯੂ ਦੀ ਇਹ ਮੁਫ਼ਤ ਬੱਸ ਯਾਤਰਾ (CTU buses) ਸੇਵਾ ਰੱਖੜੀ ਵਾਲੇ ਦਿਨ 30 ਅਗਸਤ ਨੂੰ ਔਰਤਾਂ ਲਈ ਸ਼ਹਿਰ ਦੀ ਸੀਮਾ ਦੇ ਅੰਦਰ ਸਾਰੇ ਰੂਟਾਂ ’ਤੇ ਲਾਗੂ ਹੋਵੇਗੀ ।

Scroll to Top