Amritsar airport

ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੋ ਯਾਤਰੀਆਂ ਕੋਲੋਂ 490 ਗ੍ਰਾਮ ਸੋਨਾ ਅਤੇ 57 ਆਈਫੋਨ ਬਰਾਮਦ

ਚੰਡੀਗੜ੍ਹ, 16 ਅਗਸਤ 2023: ਸ਼ਾਰਜਾਹ ਤੋਂ ਇੰਡੀਗੋ ਦੀ ਉਡਾਣ 6E1428 ‘ਤੇ ਸ਼ਾਰਜਾਹ ਤੋਂ ਆ ਰਹੇ ਦੋ ਯਾਤਰੀਆਂ ਨੂੰ 15 ਅਗਸਤ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ (Amritsar airport) ‘ਤੇ ਕਸਟਮਜ਼ ਏ.ਆਈ.ਯੂ ਸਟਾਫ਼ ਨੇ ਰੋਕਿਆ। ਇਸ ਦੌਰਾਨ ਉਨ੍ਹਾਂ ਦੀ ਤਲਾਸ਼ੀ ਲੈਣ ‘ਤੇ 245 ਗ੍ਰਾਮ ਕੱਚੇ ਸੋਨੇ ਦੀ ਚੇਨ ਅਤੇ ਮੁੰਦਰੀ, 18 ਆਈਫੋਨ 14 ਪ੍ਰੋ ਅਤੇ 11 ਆਈਫੋਨ 13 ਪ੍ਰੋ ਬਰਾਮਦ ਹੋਏ |

ਇਸਦੇ ਨਾਲ ਹੀ ਦੂਜੇ ਪੈਕ ਵਿੱਚ 17 ਆਈਫੋਨ 14 ਪ੍ਰੋ ਅਤੇ 11 ਆਈਫੋਨ 13 ਪ੍ਰੋ ਦੇ ਨਾਲ 245 ਗ੍ਰਾਮ ਕੱਚੀ ਸੋਨੇ ਦੀ ਚੇਨ ਅਤੇ ਮੁੰਦਰੀ ਮਿਲੀ । ਇਸ ਤਰ੍ਹਾਂ ਕੁੱਲ 490 ਗ੍ਰਾਮ ਸੋਨਾ ਅਤੇ 57 ਆਈਫੋਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ ਲਗਭਗ 94.83 ਲੱਖ ਰੁਪਏ ਹੈ, ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।

Scroll to Top