Chandpura

ਘੱਗਰ ਦਰਿਆ ਦੇ ਚਾਂਦਪੁਰਾ ਬੰਨ੍ਹ ’ਚ ਪਿਆ ਪਾੜ, ਕਈ ਪਿੰਡਾਂ ‘ਤੇ ਮੰਡਰਾਇਆ ਖ਼ਤਰਾ

ਚੰਡੀਗੜ੍ਹ, 15 ਜੁਲਾਈ 2023: ਪੰਜਾਬ ਦੇ 14 ਜਿਲ੍ਹੇ ਹੜ੍ਹ ਦ ਮਾਰ ਹੇਠ ਹਨ, ਇਸਦੇ ਨਾਲ ਹੀ ਹੁਣ ਜ਼ਿਲ੍ਹਾ ਮਾਨਸਾ ’ਚ ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਆਖ਼ਰੀ ਪਿੰਡ ਗੋਰਖਨਾਥ ਕੋਲੋਂ ਲੰਘਦੇ ਘੱਗਰ ਦਰਿਆ ਦੇ ਚਾਂਦਪੁਰਾ (Chandpura) ਬੰਨ੍ਹ ਦੇ ਅੱਜ ਤੜਕਸਾਰ ਪਿੰਡ ਸਿਧਾਣੀ ਕੋਲ ਟੁੱਟ ਜਾਣ ਕਾਰਨ ਦਰਿਆ ਦੇ ਪਾਣੀ ਦਾ ਵਹਿਣ ਇਕ ਵਾਰ ਚਾਂਦਪੁਰਾ, ਗੋਰਖਨਾਥ, ਕੁਲਰੀਆਂ ਪਿੰਡਾ ਵੱਲ ਨੂੰ ਹੋ ਤੁਰਿਆ ਹੈ। ਸਥਾਨਕ ਲੋਕਾਂ ਦੇ ਮੁਤਾਬਕ ਸਵੇਰੇ 5 ਵਜੇ ਤੋਂ ਬਾਅਦ ਇਸ ਬੰਨ੍ਹ ਦੇ ਪਾਣੀ ਕਰਕੇ ਅਨੇਕਾਂ ਪਿੰਡ ਇਸ ਦੀ ਮਾਰ ਹੇਠ ਆਉਣਗੇ। ਪ੍ਰਸ਼ਾਸਨ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਹਦਾਇਤਾਂ ਕਰ ਰਿਹਾ ਹੈ।

Scroll to Top