ਚੰਡੀਗੜ੍ਹ, 18 ਮਾਰਚ 2023: ਨਿਊਜ਼ੀਲੈਂਡ (New Zealand) ਵਿੱਚ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਅਤੇ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਹੈ ਕਿ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ਵਿੱਚ ਰਿਕਟਰ ਪੈਮਾਨੇ ‘ਤੇ 5.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਯੂਐਸਜੀਐਸ ਨੇ ਦੱਸਿਆ ਕਿ ਭੂਚਾਲ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ (Kermadec Islands) ‘ਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਰਿਕਾਰਡ ਕੀਤਾ ਗਿਆ। ਹਾਲਾਂਕਿ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਰਿਪੋਰਟਾਂ ਮੁਤਾਬਕ ਵੀਰਵਾਰ ਨੂੰ ਨਿਊਜ਼ੀਲੈਂਡ (New Zealand) ਦੇ ਉੱਤਰ ‘ਚ ਸਥਿਤ ਕੇਰਮਾਡੇਕ ਟਾਪੂ ‘ਤੇ ਰਿਕਟਰ ਪੈਮਾਨੇ ‘ਤੇ 7.1 ਦੀ ਤੀਬਰਤਾ ਵਾਲਾ ਭੁਚਾਲ ਆਇਆ ਸੀ । ਵੀਰਵਾਰ ਨੂੰ ਆਏ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬਾਅਦ ‘ਚ ਹਟਾ ਲਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਭੂਚਾਲਾਂ ਲਈ ਵੀ ਇੱਕ ਸੰਵੇਦਨਸ਼ੀਲ ਖੇਤਰ ਹੈ, ਕਿਉਂਕਿ ਇਹ ਦੁਨੀਆ ਦੀਆਂ ਦੋ ਵੱਡੀਆਂ ਟੈਕਟੋਨਿਕ ਪਲੇਟਾਂ – ਪੈਸੀਫਿਕ ਪਲੇਟ ਅਤੇ ਆਸਟ੍ਰੇਲੀਆਈ ਪਲੇਟ ਦੀ ਸਰਹੱਦ ‘ਤੇ ਸਥਿਤ ਹੈ। ਇਹ ‘ਰਿੰਗ ਆਫ਼ ਫਾਇਰ’ ਵਜੋਂ ਜਾਣੀ ਜਾਂਦੀ ਤੀਬਰ ਭੂਚਾਲ ਦੀ ਗਤੀਵਿਧੀ ਵਾਲੇ ਖੇਤਰ ਦੇ ਕਿਨਾਰੇ ‘ਤੇ ਵੀ ਹੈ।




