Indian Army

ਭਾਰਤੀ ਫੌਜ ਦੀ ਭਰਤੀ ਪ੍ਰਕਿਰਿਆ ‘ਚ ਕੀਤਾ ਬਦਲਾਅ, ਉਮੀਦਵਾਰਾਂ ਨੂੰ ਪਹਿਲਾਂ ਦੇਣਾ ਪਵੇਗਾ ਕਾਮਨ ਐਂਟਰੈਂਸ ਐਗਜ਼ਾਮ

ਚੰਡੀਗੜ੍ਹ, 25 ਫਰਵਰੀ 2023: ਇਸ ਸਾਲ ਤੋਂ ਭਾਰਤੀ ਫੌਜ (Indian Army) ‘ਚ ਭਰਤੀ ਪ੍ਰਕਿਰਿਆ ‘ਚ ਬਦਲਾਅ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਇਸ ਸਾਲ ਤੋਂ ਫੌਜ ‘ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਪਹਿਲੀ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਸਾਂਝੀ ਦਾਖਲਾ ਪ੍ਰੀਖਿਆ) ਲਈ ਜਾਵੇਗੀ। ਕਾਮਨ ਐਂਟਰੈਂਸ ਇਮਤਿਹਾਨ ਦੇ ਸਾਰੇ ਸਫਲ ਉਮੀਦਵਾਰਾਂ ਦੀ ਪਹਿਲਾਂ ਵਾਂਗ ਸਰੀਰਕ ਭਰਤੀ ਰੈਲੀ ਹੋਵੇਗੀ। ਰੈਲੀ ਦੇ ਸਥਾਨ ਅਤੇ ਮਿਤੀ ਦੇ ਵੇਰਵੇ ਵੱਖਰੇ ਤੌਰ ‘ਤੇ ਐਲਾਨ ਕੀਤੇ ਜਾਣਗੇ। ਜਿਸ ਲਈ ਦੇਸ਼ ਭਰ ਵਿੱਚ 176 ਕੇਂਦਰ ਬਣਾਏ ਗਏ ਹਨ, ਹਰ ਨੌਜਵਾਨ ਪ੍ਰੀਖਿਆ ਦੇਣ ਲਈ ਪੰਜ ਕੈਡਰ ਚੋਣ ਕਰ ਸਕਦੀ ਹੈ ।

ਭਰਤੀ ਨਿਰਦੇਸ਼ਕ ਕਰਨਲ ਸੌਰਭ ਚਰਨ ਨੇ ਦੱਸਿਆ ਕਿ ਆਨਲਾਈਨ ਪ੍ਰੀਖਿਆਵਾਂ 17 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਅਗਨੀਵੀਰ ਸੈਨਾ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਜੋ 15 ਮਾਰਚ 2023 ਤੱਕ ਜਾਰੀ ਰਹੇਗੀ। ਸਾਰੇ ਇਛੁੱਕ ਉਮੀਦਵਾਰ ਜੋ ਭਾਰਤੀ ਫੌਜ (Indian Army) ਵਿੱਚ ਅਗਨੀਵੀਰ ਵਜੋਂ ਭਰਤੀ ਹੋਣਾ ਚਾਹੁੰਦੇ ਹਨ, ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ- www.joinindianarmy.nic.in ਰਾਹੀਂ ਆਧਾਰ ਕਾਰਡ ਜਾਂ 10ਵੀਂ ਸਰਟੀਫਿਕੇਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਇਸ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ :

01 ਅਕਤੂਬਰ, 2002 ਤੋਂ 01 ਅਪ੍ਰੈਲ, 2006 ਦੇ ਵਿਚਕਾਰ ਪੈਦਾ ਹੋਏ ਸਾਰੇ ਯੋਗ ਅਣਵਿਆਹੇ ਪੁਰਸ਼/ਔਰਤ ਉਮੀਦਵਾਰ ਲੋੜੀਂਦੀ ਵਿਦਿਅਕ ਯੋਗਤਾ ਅਗਨੀਵੀਰ (ਜਨਰਲ ਡਿਊਟੀ, ਅਗਨੀਵੀਰ ਟਰੇਡਸਮੈਨ) (8ਵੀਂ ਅਤੇ 10ਵੀਂ ਪਾਸ), ਅਗਨੀਵੀਰ ਤਕਨੀਕੀ/ਅਗਨੀਵੀਰ (ਅਗਨੀਵੀਰ ਟੈਕਨੀਕਲ) ਸਭ ਦੇ ਵਿੱਚ, ਅਗਨੀਵੀਰ ਜਨਰਲ ਡਿਊਟੀ (ਮਹਿਲਾ ਮਿਲਟਰੀ ਪੁਲਿਸ) ਸ਼੍ਰੇਣੀਆਂ। ਕਾਂਸਟੇਬਲ ਟੈਕਨੀਕਲ (ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ ਵੈਟਰਨਰੀ) ਅਤੇ ਕਾਂਸਟੇਬਲ ਫਾਰਮਾ ਸ਼੍ਰੇਣੀਆਂ ਲਈ ਯੋਗ ਪੁਰਸ਼ ਉਮੀਦਵਾਰ ਅਪਲਾਈ ਕਰ ਸਕਦੇ ਹਨ |

ਉਨ੍ਹਾਂ ਦੱਸਿਆ ਕਿ ਕਾਮਨ ਐਂਟਰੈਂਸ ਐਗਜ਼ਾਮ ਕੰਪਿਊਟਰ ‘ਤੇ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਭਾਰਤੀ ਫੌਜ ਦੀ ਵੈੱਬਸਾਈਟ ਅਤੇ ਯੂ-ਟਿਊਬ ‘ਤੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਭਿਆਸ ਟੈਸਟ ਵੀ ਵੈੱਬਸਾਈਟ ‘ਤੇ ਉਪਲਬਧ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਂਝੀ ਦਾਖਲਾ ਪ੍ਰੀਖਿਆ ਦੀ ਫੀਸ 500 ਰੁਪਏ ਹੈ ਜਿਸ ਵਿੱਚੋਂ 250 ਰੁਪਏ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਅਤੇ ਨੌਜਵਾਨ ਉਮੀਦਵਾਰ ਫੀਸ ਦਾ ਭੁਗਤਾਨ UPI/BHIM ਜਾਂ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਰਾਹੀਂ ਜਾਂ ਕਿਸੇ ਵੱਡੇ ਬੈਂਕ ਰਾਹੀਂ ਕਰ ਸਕਦੇ ਹਨ। ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਉਮੀਦਵਾਰਾਂ ਨੂੰ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਸੰਯੁਕਤ ਪ੍ਰਵੇਸ਼ ਪ੍ਰੀਖਿਆ ਦੇ ਐਡਮਿਟ ਕਾਰਡ ਉਮੀਦਵਾਰਾਂ ਨੂੰ ਉਕਤ ਵੈੱਬਸਾਈਟ ‘ਤੇ 10 ਤੋਂ 14 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ।

 

Scroll to Top