ਚੰਡੀਗੜ੍ਹ, 01 ਫਰਵਰੀ 2023: ਹਾਕੀ ਇੰਡੀਆ ਨੇ ਮੰਗਲਵਾਰ ਨੂੰ ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਜੂਨੀਅਰ ਮਹਿਲਾ ਟੀਮ (Indian junior women’s team) ਦਾ ਐਲਾਨ ਕੀਤਾ, ਜਿਸ ਵਿੱਚ ਪ੍ਰੀਤੀ ਨੂੰ ਕਪਤਾਨ ਬਣਾਇਆ ਗਿਆ ਹੈ। ਰੁਤੁਜਾ ਦਾਦਾਸੋ ਪਿਸਲ ਉਪ ਕਪਤਾਨ ਹੋਣਗੇ। ਟੀਮ ਮੇਜ਼ਬਾਨ ਜੂਨੀਅਰ ਅਤੇ ਏ ਟੀਮ ਨਾਲ 17 ਤੋਂ 25 ਫਰਵਰੀ ਤੱਕ ਮੈਚ ਖੇਡੇਗੀ। ਭਾਰਤ ਦੀ ਫਰੰਟ ਲਾਈਨ ਵਿੱਚ ਦੀਪਿਕਾ ਸੋਰੇਂਗ ਦੀਪਿਕਾ, ਸੁਨੇਲਿਤਾ ਟੋਪੋ, ਮਦੁਗੁਲਾ ਭਵਾਨੀ, ਅੰਨੂ ਅਤੇ ਤਰਨਪ੍ਰੀਤ ਕੌਰ ਸ਼ਾਮਲ ਹਨ।
ਮਿਡਲ ਲਾਈਨ ਵਿੱਚ ਜੋਤੀ ਛੇਤਰੀ, ਮੰਜੂ ਚੌਰਸੀਆ, ਹਿਨਾ ਬਾਨੂ , ਨਿਕਿਤਾ ਟੋਪੋ, ਰਿਤਿਕਾ ਸਿੰਘ, ਸਾਕਸ਼ੀ ਰਾਣਾ ਅਤੇ ਰੁਤੁਜਾ ਸ਼ਾਮਲ ਹਨ। ਰੱਖਿਆਤਮਕ ਲਾਈਨ-ਅੱਪ ਵਿੱਚ ਪ੍ਰੀਤੀ, ਜੋਤੀ ਸਿੰਘ, ਨੀਲਮ, ਮਹਿਮਾ ਟੇਟੇ ਅਤੇ ਮਮਿਤਾ ਓਰੇਮ ਸ਼ਾਮਲ ਹਨ। ਵੀਹ ਖਿਡਾਰੀਆਂ ਤੋਂ ਇਲਾਵਾ ਅਦਿਤੀ ਮਹੇਸ਼ਵਰੀ, ਅੰਜਿਲ ਬਰਵਾ, ਐਡੁਲਾ ਜੋਤੀ ਅਤੇ ਭੂਮਿਕਾ ਸਾਹੂ ਰਿਜ਼ਰਵ ਖਿਡਾਰਨਾਂ ਵਜੋਂ ਟੀਮ ਵਿੱਚ ਸ਼ਾਮਲ ਹੋਣਗੇ। ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਯੇਨਕੇ ਸ਼ੋਪਮੈਨ ਨੇ ਕਿਹਾ ਕਿ ਇਹ ਦੌਰਾ ਉਸ ਦੇ ਨੌਜਵਾਨ ਖਿਡਾਰੀਆਂ ਨੂੰ ਅਜ਼ਮਾਉਣ ਦਾ ਵਧੀਆ ਮੌਕਾ ਹੈ।